Uncategorized ਮਲੋਟ ’ਚ ਦੁਕਾਨਦਾਰਾਂ ਨੂੰ ਮਿਲੇ ਕੈਬਨਿਟ ਮੰਤਰੀ ਬਲਜੀਤ ਕੌਰ/ ਦੁਕਾਨ ਅੰਦਰ ਬੈਠ ਕੇ ਸੁਣੀਆਂ ਮੁਸ਼ਕਲਾਂ/ ਮੌਕੇ ’ਤੇ ਹੀ ਹੱਲ ਕੀਤੇ ਛੋਟੇ-ਮੋਟੇ ਮਸਲੇ By admin - May 12, 2025 0 5 Facebook Twitter Pinterest WhatsApp ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅੱਜ ਸ਼ਹਿਰ ਦੇ ਮੇਨ ਬਾਜ਼ਾਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਇਕ ਦੁਕਾਨ ਤੇ ਬੈਠ ਕੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਸੁਣੀਆਂ। ਉਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਸ਼ਹਿਰ ਵਾਸੀਆਂ ਦੇ ਮਸਲਿਆਂ ਦੇ ਹੱਲ ਲਈ ਲਗਾਤਾਰ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ, ਜਿਸ ਦੇ ਤਹਿਤ ਅੱਜ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਨੇ ਅਤੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਇਨ੍ਹਾਂ ਦੇ ਹੱਲ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ। ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਦਾ ਆਦੇਸ਼ ਸੀ ਕਿ ਲੋਕਾਂ ਦੀਆਂ ਘਰ ਘਰ ਜਾ ਕੇ ਮੁਸ਼ਕਲਾਂ ਸੁਣੀਆਂ ਜਾਣ, ਜਿਸ ਦੇ ਚਲਦਿਆਂ ਦੁਕਾਨ ਤਕ ਪਹੁੰਚ ਕਰ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਨੇ। ਭਾਰਤ ਪਾਕਿਸਤਾਨ ਤਣਾਅ ਬਾਰੇ ਉਨ੍ਹਾਂ ਕਿਹਾ ਕਿ ਭਾਵੇਂ ਜੰਗ ਵਿਚੋਂ ਕਦੇ ਵੀ ਲੋਕ ਪੱਖੀ ਸਿੱਟੇ ਨਹੀਂ ਨਿਕਲਦੇ ਪਰ ਪੰਜਾਬ ਦੇ ਲੋਕਾਂ ਨੇ ਜਿਸ ਦਲੇਰੀ ਨਾਲ ਜੰਗ ਦੇ ਹਾਲਾਤਾਂ ਦਾ ਸਾਹਮਣਾ ਕੀਤਾ ਐ, ਉਹ ਕਾਬਲੇ-ਤਾਰੀਫ ਐ। ਪਾਣੀਆਂ ਦੇ ਮੁੱਦੇ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਡੱਟ ਕੇ ਖੜ੍ਹੀ ਐ ਅਤੇ ਇਹ ਸੰਘਰਸ਼ ਅੱਗੇ ਵੀ ਜਾਰੀ ਰਹੇਗਾ।