Uncategorized ਪਠਾਨਕੋਟ ਦੇ ਪਿੰਡ ਕਰੋਲੀ ’ਚ ਮਿਲਿਆ ਪਾਕਿਸਤਾਨੀ ਗੁਬਾਰਾ/ ਫੌਜੀ ਅਧਿਕਾਰੀਆਂ ਨੇ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਸ਼ੁਰੂ By admin - May 12, 2025 0 6 Facebook Twitter Pinterest WhatsApp ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੇ ਚਲਦਿਆਂ ਸਰਹੱਦੀ ਜਿਲ੍ਹਾ ਪਠਾਨਕੋਟ ਦੇ ਲੋਕ ਕਾਫੀ ਦਿਨਾਂ ਤੋਂ ਦਹਿਸ਼ਤ ਦੇ ਸ਼ਾਏ ਹੇਠ ਰਹਿਣ ਲਈ ਮਜਬੂਰ ਸਨ ਅਤੇ ਹੁਣ ਦੋਵਾਂ ਦੇਸ਼ ਵਿਚਾਲੇ ਜੰਗ ਰੁਕਣ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਪਰ ਗੁਆਢੀ ਮੁਲਕ ਦੀਆਂ ਹਰਕਤਾਂ ਲੋਕਾਂ ਨੂੰ ਮੁੜ ਦਹਿਸ਼ਤ ਵਿਚ ਪਾ ਰਹੀਆਂ ਨੇ। ਇਸ ਦੀ ਤਾਜ਼ਾ ਮਿਸਾਲ ਸਰਹੱਦੀ ਪਿੰਡ ਕਰੋਲੀ ਤੋਂ ਸਾਹਮਣੇ ਆਈ ਐ, ਜਿੱਥੇ ਲੋਕਾਂ ਨੇ ਇਕ ਪਾਕਿਸਤਾਨ ਗੁਬਾਰਾ ਪਿਆ ਵੇਖਿਆ। ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਫੌਜੀ ਅਧਿਕਾਰੀਆਂ ਨੂੰ ਦਿੱਤੀ, ਜਿਨ੍ਹਂ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਗੁਬਾਰੇ ਨੂੰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਉਹ ਸਵੇਰ ਦੀ ਸੈਰ ਕਰਨ ਜਾ ਰਹੇ ਸਨ ਕਿ ਉਨ੍ਹਾਂ ਨੇ ਪਿੰਡ ਨੇੜੇ ਇਕ ਪਾਕਿਸਤਾਨੀ ਗੁਬਾਰਾ ਵੇਖਿਆ, ਜਿਸ ਬਾਰੇ ਫੌਜ ਨੂੰ ਸੂਚਿਤ ਕੀਤਾ ਗਿਆ ਐ। ਲੋਕਾਂ ਨੇ ਕਿਹਾ ਕਿ ਸਾਨੂੰ ਆਪਣੀ ਫੌਜ ਤੇ ਪੂਰਾ ਵਿਸ਼ਵਾਸ਼ ਐ ਅਤੇ ਸਾਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਐ। ਮੌਕੇ ਤੇ ਪਹੁੰਚੇ ਅਧਿਕਾਰੀਆਂ ਨੇ ਕਿਹਾ ਕਿ ਬੀਤੇ ਦਿਨਾਂ ਦੀਆਂ ਘਟਨਾਵਾਂ ਤੋਂ ਬਾਅਦ ਅਜਿਹੀਆਂ ਚੀਜ਼ਾ ਹੋਣਾ ਆਮ ਗੱਲ ਐ ਪਰ ਸਥਾਨਕ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸ਼ਤੈਦ ਐ ਅਤੇ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਐ।