Uncategorized ਪੰਜਾਬ ਸਰਕਾਰ ਵੱਲੋਂ ਨਵੀਂ ਮਾਈਨਿੰਗ ਨੀਤੀ ਦਾ ਪੋਰਟਲ ਲਾਂਚ/ ਨਵੀਂ ਮਾਇਨਿੰਗ ਨੀਤੀ ਨਾਲ ਵੱਡੇ ਸੁਧਾਰ ਆਉਣ ਦਾ ਕੀਤਾ ਦਾਅਵਾ/ ਮੰਤਰੀ ਹਰਪਾਲ ਚੀਮਾ ਤੇ ਬਰਿੰਦਰ ਗੋਇਲ ਨੇ ਸਾਂਝਾ ਕੀਤੀ ਜਾਣਕਾਰੀ By admin - May 6, 2025 0 10 Facebook Twitter Pinterest WhatsApp ਪੰਜਾਬ ਸਰਕਾਰ ਨੇ ਆਪਣੀ ਨਵੀਂ ਮਾਇਨਿੰਗ ਪਾਲਸੀ ਜਾਰੀ ਕਰ ਦਿੱਤੀ ਐ। ਇਸ ਨੂੰ ਲੈ ਕੇ ਸਰਕਾਰ ਨੇ ਪੋਰਟਲ ਵੀ ਜਾਰੀ ਕਰ ਦਿੱਤਾ ਐ, ਜਿਸ ਵਿਚ ਆਮ ਲੋਕ ਵੀ ਆਪਣੀਆਂ ਜ਼ਮੀਨਾਂ ਵਿਚੋਂ ਮਾਇਨਿੰਗ ਕਰਵਾਉਣ ਲਈ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖਜਾਨਾ ਮੰਤਰੀ ਹਰਪਾਲ ਚੀਮਾ ਅਤੇ ਮਾਇਨਿੰਗ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਾਫੀ ਸਮੇਂ ਤੋ ਉਡੀਕੀ ਜਾ ਰਹੀ ਆਪਣੀ ਮਾਇਨਿੰਗ ਪਾਲਸੀ ਨੂੰ ਅੰਤਮ ਰੂਪ ਦੇ ਦਿੱਤਾ ਐ। ਉਨ੍ਹਾਂ ਕਿਹਾ ਕਿ ਨਵੀਂ ਮਾਇਨਿੰਗ ਨੀਤੀ ਦਾ ਪੋਰਟਲ ਜਾਰੀ ਕਰ ਦਿੱਤਾ ਗਿਆ ਐ। ਉਨ੍ਹਾਂ ਕਿਹਾ ਕਿ ਸਰਕਾਰ ਨੇ ਰੇਤੇ ਦੀ ਚੋਰ ਬਾਜ਼ਾਰੀ ਰੋਕਣ ਲਈ ਪਾਲਸੀ ਵਿਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਗਏ ਨੇ, ਜਿਸ ਦੇ ਤਹਿਤ ਆਮ ਲੋਕ ਵੀ ਆਪਣੇ ਖੇਤਾਂ ਵਿਚੋਂ ਮਾਇਨਿੰਗ ਕਰਵਾਉਣ ਦੇ ਯੋਗ ਹੋਣਗੇ। ਉਨ੍ਹਾਂ ਕਿਹਾ ਕਿ ਨਵੀਂ ਪਾਲਸੀ ਤਹਿਤ ਅਰਜੀਕਾਰਾਂ ਲਈ ਕੁੱਝ ਮਾਪਦੰਡ ਤੈਅ ਕੀਤੇ ਗਏ ਨੇ, ਜਿਨ੍ਹਾਂ ਨੂੰ ਕਰਨ ਤੋਂ ਬਾਅਦ ਮਾਇਨਿੰਗ ਸਾਇਟ ਚਲਾਈ ਜਾ ਸਕੇਗੀ।