ਅਬੋਹਰ ’ਚ ਬਿਜਲੀ ਮਕੈਨਿਕ ਦਾ ਭੇਦਭਰੀ ਹਾਲਤ ’ਚ ਕਤਲ ਅਣਪਛਾਤਿਆਂ ਨੇ ਕਤਲ ਕਰ ਕੇ ਖੇਤਾਂ ਚ ਸੁੱਟੀ ਲਾਸ਼ ਪੁਲਿਸ ਨੇ ਲਾਸ਼ ਕਬਜ਼ੇ ਚ ਲੈ ਕੇ ਜਾਂਚ ਕੀਤੀ ਸ਼ੁਰੂ

0
147

ਅਬੋਹਰ ਦੇ ਪਿੰਡ ਮਲੂਕਪੁਰਾ ਵਿਖੇ ਇਕ ਮਕੈਨਿਕ ਦਾ ਭੇਦਭਰੀ ਹਾਲਤ ਚ ਕਤਲ ਹੋਣ ਦੀ ਖਬਰ ਸਾਹਮਣੇ ਆਈ ਐ। ਮ੍ਰਿਤਕ ਦੀ ਪਛਾਣ 35 ਸਾਲਾ ਖੁਸ਼ਹਾਲ ਚੰਦ ਵਜੋਂ ਹੋਈ ਹੈ। ਖਬਰਾਂ ਮੁਤਬਕ ਮ੍ਰਿਤਕ ਅਬੋਹਰ ਦੇ ਬੱਸ ਸਟੈਂਡ ਨੇੜੇ ਇਲੈਕਟ੍ਰਾਨਿਕ ਦੀ ਦੁਕਾਨ ਕਰਦਾ ਸੀ ਅਤੇ ਬੀਤੀ ਰਾਤ ਕੰਮ ਤੋਂ ਘਰ ਪਰਤ ਰਿਹਾ ਸੀ ਕਿ ਰਸਤੇ ਵਿਚ ਅਣਪਛਾਤਿਆਂ ਨੇ ਕਤਲ ਕਰ ਕੇ ਲਾਸ਼ ਕਣਕ ਦੇ ਖੇਤਾਂ ‘ਚ ਸੁੱਟ ਦਿੱਤੀ।  ਪਰਿਵਾਰ ਦੇ ਦੱਸਣ ਮੁਤਾਬਕ ਖੁਸ਼ਹਾਲ ਚੰਦ ਰਾਤ 10 ਵਜੇ ਤੱਕ ਘਰ ਨਹੀਂ ਪਹੁੰਚਿਆ ਜਿਸ ਤੋਂ ਬਾਅਦ ਉਸਦੀ ਭਾਲ ਸ਼ੁਰੂ ਕੀਤੀ ਗਈ। ਰਾਤ ਨੂੰ ਕਰੀਬ 12 ਵਜੇ, ਉਸਦੀ ਲਾਸ਼ ਪਿੰਡ ਦੇ ਨੇੜੇ ਕਣਕ ਦੇ ਖੇਤਾਂ ਵਿੱਚੋਂ ਮਿਲੀ। ਮ੍ਰਿਤਕ ਦੇ ਸਰੀਰ ‘ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here