ਪੰਜਾਬ ਸੰਗਰੂਰ ’ਚ ਸੱਤਾਧਾਰੀ ਧਿਰ ’ਤੇ ਵਰ੍ਹੇ ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ; ਮੁਨੀਸ਼ ਸਿਸੋਦੀਆਂ ਦੇ ਬਿਆਨ ਦੀ ਸਖਤ ਸ਼ਬਦਾਂ ’ਚ ਨਿੰਦਾ; ਝੂਠ ਸਹਾਰੇ ਚੋਣਾਂ ਜਿੱਤਣ ਦੀ ਕੋਸ਼ਿਸ਼ ਦੇ ਇਲਜ਼ਾਮ By admin - August 18, 2025 0 4 Facebook Twitter Pinterest WhatsApp ਸੰਗਰੂਰ ਵਿਖੇ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਨੇ ਆਮ ਆਦਮੀ ਪਾਰਟੀ ਨੂੰ ਆੜੇ ਹੱਥੀ ਲਿਆ। ਮੁਨੀਸ਼ ਸਿਸੋਦੀਆਂ ਦੇ ਬਿਆਨ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਝੂਠ ਸਹਾਰੇ ਚੋਣਾਂ ਜਿੱਤਣਾ ਚਾਹੁੰਦੀ ਐ ਪਰ ਲੋਕਾਂ ਇਨ੍ਹਾਂ ਦੀਆਂ ਚਾਲਾਂ ਵਿਚ ਨਹੀਂ ਆਉਣਗੇ। ਮੁਨੀਸ਼ ਸਿਸੋਦੀਆ ਦੇ ਬਿਆਨ ਦਾ ਹਵਾਲਾ ਦਿੰਦਿਆਂ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਸੱਤਾਧਾਰੀ ਧਿਰ ਨੂੰ ਪਤਾ ਲੱਗ ਚੁੱਕਾ ਹੈ ਕਿ ਅਜਿਹੇ ਝੂਠ ਬੋਲਣ ਤੋਂ ਬਿਨਾਂ ਹੁਣ ਜਿੱਤ ਨਹੀਂ ਸਕਦੇ। ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਲੈਂਡ ਪੋਲਿੰਗ ਦੇ ਮਾਮਲੇ ਚ ਜੇਕਰ ਸਰਕਾਰ ਪੋਲਸੀ ਵਾਪਸ ਨਾ ਲੈਂਦੇ ਤਾਂ ਕਿਸਾਨਾਂ ਨਾਲ ਵੱਡਾ ਧੋਖਾ ਹੋਣਾ ਸੀ। ਦੱਸ ਦਈਏ ਕਿ ਵਿਜੇਇੰਦਰ ਸਿੰਗਲਾ ਅੱਜ ਸੰਗਰੂਰ ਵਿਖੇ ਦਿੜ੍ਹਬਾ ਹਲਕੇ ਦੀਆਂ ਅਤੇ ਕੁਝ ਕੁਝ ਹੋਰ ਪਿੰਡਾਂ ਦੀਆਂ ਪੰਚਾਇਤਾਂ ਦੇ ਮੈਂਬਰਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਾਉਣ ਦੇ ਲਈ ਪਹੁੰਚੇ ਹੋਏ ਸਨ ਜਿੱਥੇ ਉਹਨਾਂ ਦੇ ਨਾਲ ਦਿੜ੍ਹਬਾ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਸਤਨਾਮ ਸਿੰਘ ਸੱਤਾ ਅਤੇ ਜਗਦੇਵ ਗਾਗਾ ਵੀ ਮੌਜੂਦ ਰਹੇ। ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਮੇਰੀ ਪਾਰਟੀ ਮੈਨੂੰ ਸੰਗਰੂਰ ਤੋਂ ਹੀ ਟਿਕਟ ਦੇਵੇਗੀ ਅਤੇ ਵਿਜਿੰਦਰ ਸਿੰਗਲਾ ਸੰਗਰੂਰ ਤੋਂ ਹੀ ਚੋਣ ਲੜੇਗਾ। ਉਹਨਾਂ ਇਹ ਕਿਹਾ ਕਿ ਅਸੀਂ ਸੰਗਰੂਰ ਦਾ ਵਿਕਾਸ ਇਮਾਨਦਾਰੀ ਨਾਲ ਪਹਿਲਾਂ ਵੀ ਕਰਵਾਇਆ ਹੈ ਤੇ ਅੱਗੇ ਵੀ ਕਰਾਵਾਂਗੇ।