ਅੰਮ੍ਰਿਤਸਰ ਡਿਪਟੀ ਕਮਿਸ਼ਨਰ ਵੱਲੋਂ ਰਾਵੀ ਦਰਿਆ ਦਾ ਦੌਰਾ; ਦਰਿਆ ਅੰਦਰ ਪਾਣੀ ਵਧਣ ਦੇ ਚਲਦਿਆਂ ਹਾਲਾਤ ਦਾ ਲਿਆ ਜਾਇਜ਼ਾ; ਪਿੰਡਾਂ ਅੰਦਰ ਅਲਰਟ ਜਾਰੀ, ਦਰਿਆ ਤੋਂ ਦੂਰ ਰਹਿਣ ਦੀ ਅਪੀਲ

0
6

ਪਹਾੜੀ ਖੇਤਰ ਅੰਦਰ ਹੋ ਰਹੀ ਭਾਰੀ ਬਾਰਿਸ਼ ਦੇ ਚਲਦਿਆਂ ਰਾਵੀ ਦਰਿਆ ਅੰਦਰ 1 ਲੱਖ 25 ਹਜ਼ਾਰ ਕਿਉਂਸਿਕ ਪਾਣੀ ਛੱਡਿਆ ਗਿਆ ਸੀ ਜਿਸ ਕਾਰਨ ਅਜਨਾਲਾ ਖੇਤਰ ਨੇੜਿਓਂ ਲੰਘਦੇ ਰਾਵੀ ਦਰਿਆ ਅੰਦਰ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਜਿਸ ਦੇ ਚੱਲਦੇ ਅੱਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ  ਸਕਾਸ਼ੀ ਸਾਹਨੀ ਵੱਲੋਂ ਰਾਵੀ ਦਰਿਆ ਨੇੜੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ ਗਿਆ ਉਥੇ ਹੀ ਨੇੜੇ ਦੇ ਪਿੰਡਾਂ ਚ ਅਲਰਟ ਜਾਰੀ ਕਰਕੇ ਲੋਕਾਂ ਨੂੰ ਦਰਿਆ ਨੇੜੇ ਨਾ ਜਾਣ ਦੀ ਅਪੀਲ ਕੀਤੀ ਗਈ ਐ।
ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਉਂਝ ਦਰਿਆ ਅੰਦਰ ਪਾਣੀ ਵੱਧਣ ਕਰਕੇ ਕੁਝ ਪਾਣੀ ਰਾਵੀ ਦਰਿਆ ਵਿੱਚ ਪਾਣੀ ਛੱਡਿਆ ਗਿਆ ਹੈ ਜਿਸ ਦੇ ਚੱਲਦੇ ਅੱਜ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ ਗਿਆ ਹੈ, ਉਹਨਾਂ ਕਿਹਾ ਕਿ ਰਾਵੀ ਦਰਿਆ ਦੇ ਨੇੜੇ ਦੇ ਕੁਝ ਪਿੰਡਾਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਉੱਥੇ ਉਨਾਂ ਪਿੰਡਾਂ ਅੰਦਰ ਟੀਮ ਆ ਵੀ ਤੈਨਾਤ ਕੀਤੀਆਂ ਗਈਆਂ ਹਨ।
ਉਹਨਾਂ ਕਿਹਾ ਕਿ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਕੋਈ ਖਤਰੇ ਵਾਲੀ ਸਥਿਤੀ ਨਹੀਂ ਹੈ, ਟੀਮਾਂ ਵੀ ਉਹਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਦਰ ਹੜ ਦੀ ਸਥਿਤੀ ਬਣਦੀ ਹੈ ਤਾਂ ਸਾਰੇ ਪ੍ਰਬੰਧ ਕੀਤੇ ਗਏ ਹਨ, ਰਾਵੀ ਦਰਿਆ ਪਾਰ ਖੇਤੀ ਕਰਨ ਜਾਣ ਵਾਲੇ ਕਿਸਾਨਾਂ ਨੂੰ ਵੀ ਫਿਲਹਾਲ ਅਪੀਲ ਕੀਤੀ ਗਈ ਹੈ ਕਿ ਜਿੰਨੇ ਦਿਨ ਪਾਣੀ ਦਾ ਪੱਧਰ ਰਾਵੀ ਦਰਿਆ ਅੰਦਰ ਵਧਿਆ ਹੈ ਉਹਨੇ ਦਿਨ ਕਿਸਾਨ ਰਾਵੀ ਦਰਿਆ ਪਾਰ ਖੇਤੀ ਕਰਨ ਨਾ ਜਾਣ। ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਬਿਆਸ ਦਰਿਆ ਅੰਦਰ ਫਿਲਹਾਲ ਕਿਸੇ ਤਰ੍ਹਾਂ ਦੀ ਕੋਈ ਖਤਰੇ ਵਾਲ਼ੀ ਗੱਲ ਨਹੀਂ ਹੈ।

LEAVE A REPLY

Please enter your comment!
Please enter your name here