ਅੰਮ੍ਰਿਤਸਰ ’ਚ ਨੌਜਵਾਨ ਨੂੰ ਲੜਕੀ ਨਾਲ ਘੁੰਮਣਾ ਪਿਆ ਮਹਿੰਗਾ; ਪਰਿਵਾਰ ਨੇ ਫੜ ਕੇ ਚਾੜਿਆ ਕੁਟਾਪਾ

0
4

 

ਅਜਨਾਲਾ ਦੇ ਪਿੰਡ ਗੱਗੋਮਾਹਲ ਵਿਖੇ ਇਕ ਨੌਜਵਾਨ ਵੱਲੋ ਲੜਕੀ ਪਰਿਵਾਰ ’ਤੇ ਕੁੱਟਮਾਰ ਦੇ ਇਲਜਾਮ ਲਾਉਂਦਿਆਂ ਇਨਸਾਫ ਮੰਗਿਆ ਐ। ਨੌਜਵਾਨ ਦਾ ਇਲਜਾਮ ਐ ਕਿ ਉਹ ਪ੍ਰੇਮ ਸਬੰਧਾਂ ਦੇ ਚਲਦਿਆਂ ਲੜਕੀ ਨਾਲ ਘੁੰਮਣ ਗਿਆ ਸੀ, ਜਿੱਥੇ ਲੜਕੀ ਦੇ ਪਰਿਵਾਰ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਐ। ਉਧਰ ਲੜਕੀ ਦੇ ਪਰਿਵਾਰ ਨੇ ਦੋਸ਼ ਨਕਾਰਦਿਆਂ ਘਟਨਾ ਨੂੰ ਛੇੜਛਾੜ ਦਾ ਮਾਮਲਾ ਦੱਸਿਆ ਐ।
ਪੁਲਿਸ ਦੇ ਦੱਸਣ ਮੁਤਾਬਕ ਗੱਗੋਮਲ ਪਿੰਡ ਦਾ ਰਹਿਣ ਵਾਲਾ ਨੌਜਵਾਨ ਢੋਲ ਬਜਾਉਣ ਦਾ ਕੰਮ ਕਰਦਾ ਹੈ। ਉਹ ਮੇਲੇ ਦੌਰਾਨ ਕੁੜੀ ਨਾਲ ਮਿਲਿਆ ਤੇ ਦੋਵੇਂ ਵਿਚਕਾਰ ਫੋਨ ਰਾਹੀਂ ਗੱਲਬਾਤ ਹੋਣ ਲੱਗੀ। ਕੁਝ ਸਮੇਂ ਬਾਅਦ ਦੋਵੇਂ ਨੇ ਮਿਲਣ ਦਾ ਸਮਾਂ ਨਿਰਧਾਰਤ ਕੀਤਾ ਤੇ ਮੁੰਡੇ ਕੁੜੀ ਨੂੰ ਗੱਡੀ ਵਿਚ ਬਿਠਾ ਕੇ ਘੁੰਮਣ ਲਈ ਲੈ ਗਿਆ।
ਪਰਿਵਾਰਕ ਮੈਂਬਰਾਂ ਅਨੁਸਾਰ, ਮੁੰਡੇ ਅਤੇ ਉਸਦੇ ਦੋਸਤਾਂ ਨੇ ਕੁੜੀ ਨਾਲ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਕੁੜੀ ਨੇ ਵਿਰੋਧ ਕੀਤਾ ਤਾਂ ਉਸਨੇ ਅੱਧੇ ਰਸਤੇ ਰੌਲਾ ਪਾਇਆ, ਜਿਸ ਕਾਰਨ ਬਾਜ਼ਾਰ ਵਿੱਚ ਲੋਕ ਇਕੱਠੇ ਹੋ ਗਏ। ਲੋਕਾਂ ਨੇ ਕੁੜੀ ਦੇ ਪਰਿਵਾਰ ਨਾਲ ਮਿਲ ਕੇ ਮੁੰਡੇ ਨੂੰ ਕਾਬੂ ਕਰ ਲਿਆ ਤੇ ਸਥਾਨਕ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮੁੰਡੇ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਗੱਡੀ ਨੂੰ ਵੀ ਕਬਜ਼ੇ ਵਿੱਚ ਲੈ ਲਿਆ।
ਇਸ ਮਾਮਲੇ ਵਿੱਚ ਕੁੜੀ ਦੇ ਬਿਆਨ ਅਨੁਸਾਰ ਅਗਵਾ ਅਤੇ ਛੇੜਛਾੜ ਦਾ ਕੇਸ ਦਰਜ ਕੀਤਾ ਗਿਆ ਹੈ। ਦੂਜੇ ਦੋਸ਼ੀਆਂ ਨੂੰ ਫੜਨ ਲਈ ਪੁਲਸ ਵੱਲੋਂ ਛਾਪੇਮਾਰੀ ਜਾਰੀ ਹੈ। ਪੁਲਿਸ ਦੇ ਦੱਸਣ ਮੁਤਾਬਕ ਕੁੜੀ ਦਾ ਬਿਆਨ ਕੇਸ ਦੀ ਮੁੱਖ ਬੁਨਿਆਦ ਹੋਵੇਗਾ ਤੇ ਇਸਦੇ ਅਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ, ਗ੍ਰਿਫ਼ਤਾਰ ਮੁੰਡੇ ਦਾ ਕਹਿਣਾ ਹੈ ਕਿ ਕੁੜੀ ਉਸਦੀ ਸਹਿਮਤੀ ਨਾਲ ਮਿਲਣ ਆਈ ਸੀ। ਉਸਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਵੀਡੀਓ ਤੇ ਆਡੀਓ ਸਬੂਤ ਮੌਜੂਦ ਹਨ, ਜਿਹੜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਕੁੜੀ ਖੁਦ ਮਿਲਣ ਲਈ ਤਿਆਰ ਸੀ।  ਇਸ ਦੌਰਾਨ ਘਟਨਾ ਨੂੰ ਲੈ ਕੇ ਚੁੰਝ-ਚਰਚਾਵਾਂ ਦਾ ਬਾਜਾਰ ਵੀ ਗਰਮ ਐ।

LEAVE A REPLY

Please enter your comment!
Please enter your name here