ਜਲਾਲਾਬਾਦ ਦੇ ਹੜ੍ਹ ਪੀੜਤ ਇਲਾਕੇ ਦਾ ਵਿਧਾਇਕ ਵੱਲੋਂ ਦੌਰਾ; ਖੁਦ ਬੇੜੀ ਚਲਾ ਕੇ ਪਾਰ ਕੀਤਾ ਸਤਲੁਜ ਦਰਿਆ; ਦਰਿਆ ਕੰਢੇ ਵੱਸੇ ਪਿੰਡਾਂ ਦਾ ਲੋਕਾਂ ਨੂੰ ਮਿਲ ਕੇ ਜਾਣਿਆ ਹਾਲ

0
4

ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਵੱਲੋਂ ਅੱਜ ਸਤਿਲੁਜ ਦਰਿਆ ਕੰਢੇ ਵੱਸੇ ਪਿੰਡਾਂ ਦਾ ਦੌਰਾ ਕੀਤਾ  ਅਤੇ ਲੋਕਾਂ ਨੂੰ ਮਿਲ ਕੇ ਮੁਸ਼ਕਲਾਂ ਸੁਣੀਆਂ। ਇਸ ਦੌਰਾਨ ਉਨ੍ਹਾਂ ਨੇ ਖੁਦ ਬੇੜੀ ਚਲਾ ਕੇ ਦਰਿਆ ਪਾਰ ਕੀਤਾ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ। ਵਿਧਾਇਕ ਨੇ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਐ।
ਵਿਧਾਇਕ ਨੇ ਸਤਲੁਜ ਕੰਢੇ ਵਸੇ ਸਰਹੱਦੀ ਪਿੰਡਾਂ ਦੇ ਦੌਰੇ ਦੌਰਾਨ ਢਾਣੀ ਨੱਥਾ ਸਿੰਘ ਦਾ ਵੀ ਦੌਰਾ ਕੀਤਾ, ਜਿੱਥੇ ਕਰੋੜਾਂ ਦੀ ਲਾਗਤ ਨਾਲ ਤਿਆਰ ਹੋਏ ਪੁਲ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਪਿੰਡ ਅੱਤੂਵਾਲਾ ਦਾ ਵੀ ਦੌਰਾ ਕੀਤਾ ਗਿਆ। ਪਿੰਡ ਆਤੂ ਵਾਲਾ ਵਿਖੇ ਪਿੰਡ ਵਾਸੀਆਂ ਦਾ ਸੜਕੀ ਸੰਪਰਕ ਟੁੱਟ ਚੁੱਕਿਆ ਸੜਕ ਦੇ ਉੱਤੇ ਛੇ ਤੋਂ ਅੱਠ ਫੁੱਟ ਤੱਕ ਦੀ ਪਾਣੀ ਵਗ ਰਿਹਾ ਐ।
ਇਸ ਮੌਕੇ ਵਿਧਾਇਕ ਨੇ ਕਿਹਾ ਕਿ ਉਹਨਾਂ ਵੱਲੋਂ ਢਾਣੀ ਨੱਥਾ ਸਿੰਘ ਦੇ ਲੋਕਾਂ ਦੀ ਚਿਰਾਂ ਦੀ ਮੰਗ ਪੂਰੀ ਕਰ ਦਿੱਤੀ ਗਈ ਹੈ ਪੁੱਲ ਬਣ ਕੇ ਤਿਆਰ ਹੋ ਗਿਆ ਐ ਅਤੇ ਆਉਣ ਵਾਲੇ ਸਮੇਂ ਪਿੰਡ ਆਤੂਵਾਲਾ ਦੀ ਸਮੱਸਿਆ ਦਾ ਵੀ ਹੱਲ ਕੀਤਾ ਜਾਏਗਾ। ਇਸ ਮੌਕੇ ਢਾਣੀ ਨੱਥਾ ਸਿੰਘ ਦਾ ਦੌਰਾ ਕਰਨ ਤੋਂ ਬਾਅਦ ਵਿਧਾਇਕ ਦੇ ਵੱਲੋਂ ਪਿੰਡ ਆਤੂਵਾਲਾ ਦਾ ਦੌਰਾ ਕਰਨ ਲਈ ਬੇੜੀ ਵਿੱਚ ਸਵਾਰ ਹੋ ਸਤਲੁਜ ਨੂੰ ਪਾਰ ਕੀਤਾ ਗਿਆ। ਇਸ ਦੌਰਾਨ ਵਿਧਾਇਕ ਖੁਦ ਬੇੜੀ ਚਲਾਉਂਦੇ ਹੋਏ ਦਿਖਾਈ ਦਿੱਤੇ।

LEAVE A REPLY

Please enter your comment!
Please enter your name here