ਪੰਜਾਬ ਲੁਧਿਆਣਾ ’ਚ ਖੋਹ ਦੀ ਕੋਸ਼ਿਸ਼ ਦੌਰਾਨ ਔਰਤ ਗੰਭੀਰ ਜ਼ਖਮੀ; ਮਹਿਲਾ ਨੂੰ ਦੂਰ ਤਕ ਘੜੀਸਦੇ ਲੈ ਕੇ ਲੁਟੇਰੇ, ਵੀਡੀਓ ਵਾਇਰਲ By admin - August 16, 2025 0 10 Facebook Twitter Pinterest WhatsApp ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਤੋਂ ਇਕ ਦਿਲ-ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਐ। ਇੱਥੇ ਪਰਸ ਖੋਹਣ ਦੀ ਕੋਸ਼ਿਸ਼ ਕਰਦੇ ਲੁਟੇਰੇ ਔਰਤ ਨੂੰ ਦੂਰ ਤਕ ਘਸੀਟਦੇ ਲੈ ਗਏ, ਜਿਸ ਕਾਰਨ ਔਕਤ ਗੰਭੀਰ ਜ਼ਖਮੀ ਹੋ ਗਈ। ਪੀੜਤਾਂ ਨੂੰ ਆਈਸੀਯੂ ਵਿਚ ਭਰਤੀ ਕਰਵਾਉਣਾ ਪਿਆ ਐ। ਖੋਹ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਘਟਨਾ ਨੂੰ ਅੰਜ਼ਾਮ ਦੇਣ ਵਾਲੇ ਲੁਟੇਰੇ ਦਾ ਹੌਂਸਲਾ ਇਸ ਕਦਰ ਬੁਲੰਦ ਸੀ ਕਿ ਉਹ ਸੜਕ ਤੇ ਡਿੱਗੀ ਔਰਤ ਦਾ ਪਰਸ ਚੁੱਕਣ ਲਈ ਦੁਬਾਰਾ ਮੁੜ ਕੇ ਆਉਂਦਾ ਐ ਅਤੇ ਬੇਹੋਸ਼ ਪਈ ਔਰਤ ਦਾ ਪਰਸ ਲੈ ਕੇ ਫਰਾਰ ਹੋ ਜਾਂਦਾ ਐ। ਇਸ ਦੌਰਾਨ ਉਸਦਾ ਦਾ ਐਕਟਿਵਾ ਸਕੂਟਰ ਵੀ ਸਲਿੱਪ ਹੁੰਦਾ ਐ ਪਰ ਉਹ ਦੋ ਤਿੰਨ ਕੋਸ਼ਿਸ਼ਾਂ ਤੋਂ ਬਾਅਦ ਪਰਸ ਲੈ ਕੇ ਫਰਾਰ ਹੋ ਜਾਂਦਾ ਐ। ਜਿੰਨੀ ਦੇਰ ਤਕ ਲੋਕਾਂ ਨੂੰ ਪਤਾ ਚੱਲਿਆ, ਲੁਟੇਰਾ ਫਰਾਰ ਹੋ ਚੁੱਕਾ ਸੀ। ਦੱਸਣਯੋਗ ਐ ਕਿ ਲੁਧਿਆਣਾ ਸ਼ਹਿਰ ਅੰਦਰ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਨੇ। ਕੁੱਝ ਹੀ ਦਿਨਾਂ ਦੌਰਾਨ ਵਾਪਰੀ ਇਹ ਚੌਥੀ ਅਜਿਹੀ ਘਟਨਾ ਐ। ਇਸ ਤੋਂ ਪਹਿਲਾਂ ਜੈਨਪੁਰ ਪਿੰਡ ਵਿੱਚ ਮਹਿਲਾ ਦੀਆਂ ਵਾਲੀਆਂ ਲੁੱਟਣ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਸਨ ਅਤੇ ਦੋ ਦਿਨ ਪਹਿਲਾਂ ਜਨਤਾ ਨਗਰੀ ਇਲਾਕੇ ਵਿੱਚ ਮਹਿਲਾ ਦੇ ਘਰ ਵੜ ਕੇ ਵਾਲੀਆਂ ਲੁੱਟਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਬੀਤੇ ਕੱਲ੍ਹ ਮਾਡਲ ਟਾਊਨ ਇਲਾਕੇ ਵਿੱਚ ਅਜਿਹੀ ਘਟਨਾ ਦਾ ਮੁੜ ਵਾਪਰਨਾ ਵੱਡੇ ਸਵਾਲ ਖੜੇ ਕਰਦਾ ਐ। ਬੇਸ਼ਕ ਪੁਲਿਸ ਵੱਲੋਂ ਜਾਂਚ ਦੀ ਗੱਲ ਕਹੀ ਜਾ ਰਹੀ ਹੈ ਅਤੇ ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਇਲਾਕੇ ਵਿੱਚ ਲੋਕਾਂ ਦੇ ਮਨਾਂ ਵਿੱਚ ਸਹਿਮ ਦਾ ਮਾਹੌਲ ਹੈ। ਸਥਾਨਕ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਗਲੀਆਂ ਬਾਜਾਰਾਂ ਵਿਚ ਲੋਕਾਂ ਨੂੰ ਸ਼ਿਕਾਰ ਬਣਾਉਂਦੇ ਅਜਿਹੇ ਅਨਸਰਾਂ ਦੀ ਨਕੇਲ ਕੱਸਣ ਦੀ ਮੰਗ ਕੀਤੀ ਐ।