ਪੰਜਾਬ ਤਰਨ ਤਾਰਨ ਦੇ ਪਿੰਡ ਸਭਰਾ ਨੇੜੇ ਧੁੱਸੀ ਬੰਨ੍ਹ ’ਚ ਪਾੜ; ਢਾਅ ਲੱਗਣ ਕਾਰਨ 10 ਤੋਂ 12 ਫੁੱਟ ਤਕ ਰੁੜਿਆ ਬੰਨ੍ਹ; ਲੋਕਾਂ ਅੰਦਰ ਸਹਿਮ ਦਾ ਮਾਹੌਲ, ਛੇਤੀ ਧਿਆਨ ਦੇਣ ਦੀ ਮੰਗ By admin - August 16, 2025 0 3 Facebook Twitter Pinterest WhatsApp ਤਰਨ ਤਾਰਨ ਅਧੀਨ ਆਉਂਦੇ ਪਿੰਡ ਸਭਰਾਂ ਨੇੜੇ ਸਤਿਲੁਜ ਦਰਿਆ ਵਿਚ ਪਾੜ ਪੈਣ ਕਾਰਨ ਲੋਕਾਂ ਅੰਦਰ ਸਹਿਮ ਦਾ ਮਾਹੌਲ ਐ। ਜਾਣਕਾਰੀ ਅਨੁਸਾਰ ਇੱਥੇ ਧੁੱਸੀ ਬੰਨ੍ਹ ਨੂੰ ਢਾਹ ਲੱਗੀ ਹੋਈ ਸੀ, ਜਿਸ ਦੇ ਚਲਦਿਆਂ ਬੰਨ੍ਹ ਦਾ ਕੁੱਝ ਹਿੱਸਾ ਦਰਿਆ ਅੰਦਰ ਰੁੜ ਗਿਆ ਐ। ਲੋਕਾਂ ਨੇ ਪ੍ਰਸ਼ਾਸਨ ਤੋਂ ਇਸ ਪਾਸੇ ਛੇਤੀ ਧਿਆਨ ਦੇਣ ਦੀ ਅਪੀਲ ਕੀਤੀ ਐ। ਲੋਕਾਂ ਦੇ ਦੱਸਣ ਮੁਤਾਬਕ ਦਰਿਆ ਵਿਚ ਪਾਣੀ ਵਧਣ ਦੇ ਚਲਦਿਆਂ ਪਿੰਡ ਰਾਮ ਸਿੰਘ ਵਾਲਾ ਵਿਖੇ ਧੁੱਸੀ ਬੰਨ ਨੂੰ ਢਾਹ ਲੱਗੀ ਹੋਈ ਸੀ, ਜਿਸ ਕਾਰਨ ਬੰਨ੍ਹ ਦਾ 10 ਤੋਂ 12 ਫੁੱਟ ਹਿੱਸਾ ਦਰਿਆ ਵਿੱਚ ਰੁੜ ਗਿਆ ਐ, ਜਿਸ ਦੇ ਚਲਦਿਆਂ ਲੋਕਾਂ ਅੰਦਰ ਸਹਿਮ ਪਾਇਆ ਜਾ ਰਿਹਾ ਐ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਸਬੰਧੀ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਵਾਰ-ਵਾਰ ਜਾਣੂ ਕਰਵਾਇਆ ਗਿਆ ਕਿ ਇਸ ਬੰਨ ਨੂੰ ਖਤਰਾ ਹੈ ਇਸ ਉੱਪਰ ਮਰੜੇ ਬਣਾਏ ਜਾਣ ਅਤੇ ਪੱਥਰ ਲਾਇਆ ਜਾਵੇ ਤਾਂ ਜੋ ਬੰਨ ਦਾ ਟੁੱਟਣ ਤੋਂ ਬਚਾਅ ਹੋ ਸਕੇ। ਪ੍ਰਸ਼ਾਸਨ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਕਰਕੇ ਸਤਲੁਜ ਵਿੱਚ ਵਧੇ ਪਾਣੀ ਕਾਰਨ ਦਰਿਆ ਨੂੰ ਰਾਮ ਸਿੰਘ ਵਾਲਾ ਦੇ ਨਜ਼ਦੀਕ ਤੋਂ ਢਾਹ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਸ ਪਾਸੇ ਛੇਤੀ ਧਿਆਨ ਨਾ ਦਿੱਤਾ ਤਾਂ ਬੰਨ ਕਿਸੇ ਵੇਲੇ ਵੀ ਟੁੱਟ ਸਕਦਾ ਹੈ ਜਿਸ ਕਾਰਨ ਕਈ ਪਿੰਡ ਇਸ ਦੀ ਮਾਰ ਹੇਠਾਂ ਆ ਜਾਣਗੇ। ਲੋਕਾਂ ਨੇ ਪ੍ਰਸ਼ਾਸਨ ਤੋਂ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਐ।