ਪੰਜਾਬ ਫਰੀਦਕੋਟ ’ਚ ਅਗਨੀਵੀਰ ਅਕਾਸ਼ਦੀਪ ਦੇ ਪਰਿਵਾਰ ਦੇ ਫੁੱਟਿਆ ਗੁੱਸਾ; ਮੁੱਖ ਮੰਤਰੀ ਮਾਨ ਨੂੰ ਨਾ ਮਿਲਣ ਸਕਣ ਨੂੰ ਲੈ ਕੇ ਜਾਹਰ ਕੀਤੀ ਨਰਾਜਗੀ; ਆਪਣੇ ਪੁੱਤਰ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕਰ ਰਿਹਾ ਐ ਪਰਿਵਾਰ By admin - August 15, 2025 0 10 Facebook Twitter Pinterest WhatsApp ਆਪਰੇਸ਼ਨ ਸਿੰਧੂਰ ਦੌਰਾਨ ਦੇਸ਼ ਲਈ ਜਾਨ ਵਾਰਨ ਵਾਲੇ ਅਗਨੀਵੀਰ ਅਕਾਸ਼ਦੀਪ ਸਿੰਘ ਦਾ ਪਰਿਵਾਰ ਅੱਜ ਵੀ ਆਪਣੇ ਪੁੱਤਰ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਐ। ਪਰਿਵਾਰ ਨੂੰ ਅੱਜ ਆਜਾਦੀ ਦਿਹਾੜੇ ਮੌਕੇ ਫਰੀਦਕੋਟ ਪਹੁੰਚੇ ਮੁੱਖ ਮੰਤਰੀ ਮਾਨ ਤੋਂ ਆਪਣੀ ਮੰਗ ਪੂਰੀ ਹੋਣ ਦੀ ਆਸ ਸੀ ਪਰ ਮੁੱਖ ਮੰਤਰੀ ਨਾਲ ਮੁਲਾਕਾਤ ਨਾ ਹੋਣ ਦੇ ਚਲਦਿਆਂ ਪਰਿਵਾਰ ਨੂੰ ਨਿਰਾਸ਼ ਵਾਪਸ ਪਰਤਣਾ ਪਿਆ ਐ। ਇਸ ਤੋਂ ਬਾਦ ਸਰਕਾਰ ਖਿਲਾਫ ਗੁੱਸਾ ਜਾਹਰ ਕਰਦਿਆਂ ਪਰਿਵਾਰ ਨੇ ਕਿਹਾ ਕਿ ਉਹ ਸਿਰਫ ਆਪਣੇ ਬੱਚੇ ਨੂੰ ਸ਼ਹੀਦ ਦਾ ਦਰਜਾ ਦੇਣ ਦਾ ਮੰਗ ਕਰ ਰਹੇ ਹਾਂ ਪਰ ਮੁੱਖ ਮੰਤਰੀ ਕੋਲ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਐ। ਇਸੇ ਦੌਰਾਨ ਕਿਸਾਨ ਜਥੇਬੰਦੀਆਂ ਨੇ ਹੀ ਪਰਿਵਾਰ ਦੇ ਹੱਕ ਵਿਚ ਨਿਤਰਦਿਆਂ ਸਰਕਾਰ ਦੇ ਰਵੱਈਏ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਐ। ਦੱਸਣਯੋਗ ਐ ਕਿ ਬੀਤੇ ਦਿਨੀ ਆਪ੍ਰੇਸਨ ਸਿੰਧੂਰ ਦੌਰਾਨ ਫਰੀਦਕੋਟ ਦਾ 20 ਸਾਲ ਦਾ ਨੌਜਵਾਨ ਅਗਨੀਵੀਰ ਜੰਮੂ ਵਿਖੇ ਸ਼ਹੀਦ ਹੋ ਗਿਆ ਸੀ ਜਿਸ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਅਤੇ ਬਣਦਾ ਮਾਣ ਸਨਮਾਨ ਦਿਵਾਉਣ ਲਈ ਲਗਾਤਾਰ ਪਰਿਵਾਰ ਸੰਘਰਸ਼ ਕਰ ਰਿਹਾ ਹੈ ਇਥੋਂ ਤੱਕ ਕੇ ਕਰੀਬ ਢਾਈ ਮਹੀਨੇ ਅਕਾਸ਼ਦੀਪ ਦੀਆਂ ਅਸਥੀਆਂ ਨੂੰ ਵੀ ਪਰਿਵਾਰ ਵੱਲੋਂ ਆਪਣੇ ਘਰ ’ਚ ਰੱਖ ਕੇ ਮੰਗ ਕੀਤੀ ਸੀ ਕਿ ਜਿੰਨੀ ਦੇਰ ਉਨ੍ਹਾਂ ਦੇ ਪੁੱਤਰ ਨੂੰ ਸ਼ਹੀਦ ਦਾ ਦਰਜਾ ਨਹੀਂ ਮਿਲਦਾ ਤਦ ਤੱਕ ਉਹ ਅਕਾਸ਼ਦੀਪ ਦੀਆ ਅਸਥੀਆਂ ਜਲ ਪ੍ਰਵਾਹ ਨਹੀਂ ਕਰਨਗੇ ਪਰ ਸਰਕਾਰ ਵੱਲੋਂ ਸਿਰਫ ਭਰੋਸੇ ਤੋਂ ਇਲਾਵਾ ਕੁੱਝ ਨਹੀਂ ਮਿਲਿਆ। ਇਸੇ ਦਰਮਿਆਨ ਅਕਾਸ਼ਦੀਪ ਦਾ ਪਰਿਵਾਰ ਦੋ ਵਾਰ ਚੰਡੀਗੜ ਮੁੱਖ ਮੰਤਰੀ ਹਾਉਸ ਵੀ ਗਿਆ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ। ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਜ਼ਾਦੀ ਦਿਹਾੜੇ ਦੇ ਸਮਾਗਮ ਚ ਸ਼ਿਰਕਤ ਕਰਨ ਲਈ ਫਰੀਦਕੋਟ ਪੁੱਜੇ ਸਨ ਜਿੱਥੇ ਅਕਾਸ਼ਦੀਪ ਦੇ ਪਰਿਵਾਰ ਨੂੰ ਉਮੀਦ ਸੀ ਕਿ ਮੁੱਖ ਮੰਤਰੀ ਨਾਲ ਮਿਲ ਸਕਣਗੇ ਅਤੇ ਆਪਣੀ ਮੰਗ ਬਾਰੇ ਗੱਲ ਕਰਨਗੇ ਪਰ ਪਰਿਵਾਰ ਨੂੰ ਉਸ ਸਮੇ ਵੱਡੀ ਨਿਰਾਸ਼ਾ ਹੋਈ ਜਦੋਂ ਘੰਟਿਆਂਬੱਧੀ ਇੰਤਜ਼ਾਰ ਕਰਵਾਉਣ ਤੋਂ ਬਾਅਦ ਵੀ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ, ਜਿਸ ਤੋਂ ਨਿਰਾਸ਼ ਹੋੱਕੇ ਉਹ ਵਾਪਿਸ ਮੁੜੇ। ਇਸ ਮੌਕੇ ਉਨ੍ਹਾਂ ਵੱਲੋਂ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਖਿਲਾਫ ਜਮ ਕੇ ਭੜਾਸ ਕੱਢੀ। ਇਸ ਮੌਕੇ ਪਰਿਵਾਰ ਨੇ ਨਿਰਾਸ਼ਾ ਪ੍ਰਗਟ ਕਰਦੇ ਕਿਹਾ ਕਿ ਅਸੀਂ ਸਿਰਫ ਆਪਣੇ ਬੱਚੇ ਲਈ ਸ਼ਹੀਦ ਦੇ ਦਰਜੇ ਦੀ ਮੰਗ ਕਰ ਰਹੇ ਹਾਂ ਪਰ ਮੁੱਖ ਮੰਤਰੀ ਕੋਲ ਇਨਾਂ ਵੀ ਸਮਾਂ ਨਹੀ ਕੇ ਇੱਕ 20 ਸਾਲ ਦੇ ਨੋਜਵਾਨ ਜੋ ਸਰਹੱਦ ਤੇ ਸ਼ਹੀਦ ਹੋ ਗਿਆ ਉਸਦੇ ਪਰਿਵਾਰ ਨੂੰ ਮਿਲ ਸਕੇ। ਉਧਰ ਕਿਸਾਨ ਯੂਨੀਅਨ ਫ਼ਤਿਹ ਦੇ ਜ਼ਿਲਾ ਪ੍ਰਧਾਨ ਸ਼ਰਨਜੀਤ ਸਰਾਂ ਨੇ ਕਿਹਾ ਕਿ ਇੱਕ ਨੌਜਵਾਨ ਜੋ ਦੇਸ਼ ਲਈ ਆਪਣੀ ਜਾਨ ਗੁਆ ਬੈਠਾ ਅੱਜ ਉਸਦਾ ਪਰਿਵਾਰ ਆਪਣੇ ਬੇਟੇ ਨੂੰ ਸ਼ਹੀਦ ਦਾ ਦਰਜਾ ਦਿਲਾਉਨ ਲਈ ਸਰਕਾਰਾਂ ਦੀਆਂ ਮਿੰਨਤਾਂ ਕਰ ਰਿਹਾ ਇਹ ਬੇਹੱਦ ਸ਼ਰਮਨਾਕ ਹੈ।