ਪੰਜਾਬ ਫਿਰੋਜ਼ਪੁਰ ਪ੍ਰਸ਼ਾਸਨ ਨੇ ਮਹਿਲਾ ਅਧਿਆਪਕਾਂ ਨੂੰ ਕੀਤਾ ਨਜ਼ਰਬੰਦ; ਬੀਤੇ ਦਿਨ ਸਕੂਲ ਅੰਦਰ ਵੀ ਕਈ ਘੰਟੇ ਕੀਤਾ ਗਿਆ ਨਜ਼ਰਬੰਦ; ਅਜ਼ਾਦੀ ਦਿਹਾੜਾ ਮੌਕੇ ਗੁਲਾਮੀ ਅਹਿਸਾਸ ਕਰਵਾਉਣ ਦੇ ਲੱਗੇ ਇਲਜ਼ਾਮ By admin - August 15, 2025 0 5 Facebook Twitter Pinterest WhatsApp ਫਿਰੋਜ਼ਪੁਰ ਪ੍ਰਸ਼ਾਸਨ ’ਤੇ ਇਕ ਮਹਿਲਾ ਅਧਿਆਪਕਾ ਨੂੰ ਦੋ ਦਿਨ ਤੋਂ ਨਜ਼ਰਬੰਦ ਰੱਖਣ ਦੇ ਇਲਜਾਮ ਲੱਗੇ ਨੇ। ਮਹਿਲਾ ਅਧਿਆਪਕਾ ਮਮਤਾ ਰਾਣੀ ਦੇ ਦੱਸਣ ਮੁਤਾਬਕ ਉਸ ਨੂੰ ਬੀਤੇ ਦਿਨ ਸਕੂਲ ਅੰਦਰ ਵੀ ਕਈ ਘੰਟੇ ਨਜ਼ਰਬੰਦ ਕੀਤਾ ਗਿਆ ਸੀ ਅਤੇ ਹੁਣ ਉਸ ਨੂੰ ਆਜਾਦੀ ਦਿਹਾੜੇ ਵਾਲੇ ਦਿਨ ਘਰ ਅੰਦਰ ਹੀ ਨਜਰਬੰਦ ਕੀਤਾ ਗਿਆ ਐ। ਅਧਿਆਪਕਾ ਨੇ ਦੱਸਿਆ ਕਿ ਆਜ਼ਾਦੀ ਵਾਲੇ ਦਿਨ ਉਨ੍ਹਾਂ ਦੀ ਜਥੇਬੰਦੀ ਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣ ਦਾ ਪ੍ਰੋਗਰਾਮ ਸੀ। ਪਰ ਕਿਸੇ ਕਾਰਨ ਕਰ ਕੇ ਉਹ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਸੀ ਪਰ ਫਿਰ ਵੀ ਪ੍ਰਸ਼ਾਸ਼ਨ ਵੱਲੋਂ ਉਸ ਨੂੰ ਦੋ ਦਿਨ ਤੋਂ ਨਜ਼ਰ ਬੰਦ ਕੀਤਾ ਹੋਇਆ ਹੈ, ਜੋ ਕਿ ਉਸ ਨੂੰ ਅਜਾਦੀ ਨਹੀਂ ਗੁਲਾਮੀ ਦਾ ਅਹਿਸਾਸ ਕਰਵਾ ਰਿਹਾ ਹੈ। ਦੱਸਣਯੋਗ ਐ ਕਿ ਇਹ ਇਕਲੌਤੀ ਮਹਿਲਾ ਅਧਿਆਪਕਾ ਐ ਜੋ ਆਪਣੀਆਂ ਮੰਗਾਂ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਐ।