ਪੰਜਾਬ ਫਿਰੋਜ਼ਪੁਰ ’ਚ ਲੋਕਾਂ ਨੇ ਘੇਰੇ ਉਗਰਾਹੀ ਕਰਨ ਵਾਲੇ ਵਿਅਕਤੀ; ਬਿਰਧ ਆਸ਼ਰਮ ਦੀ ਉਗਰਾਹੀ ਤੋਂ ਬਾਦ ਪੀ ਰਹੇ ਸੀ ਸ਼ਰਾਬ; ਕਾਬੂ ਕਰ ਕੇ ਬਣਾਈ ਵੀਡੀਓ, ਮਿੰਨਤਾਂ ਕਰ ਕੇ ਛੁਡਾਈ ਜਾਨ By admin - August 15, 2025 0 9 Facebook Twitter Pinterest WhatsApp ਫਿਰੋਜ਼ਪੁਰ ਦੇ ਕਸਬਾ ਮਮਦੋਟ ਵਿਖੇ ਲੋਕਾਂ ਨੇ ਧਾਰਮਿਕ ਆਸਥਾ ਦੀ ਆੜ ਹੇਠ ਉਗਰਾਈ ਕਰਨ ਵਾਲੇ ਅਜਿਹੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਐ ਜੋ ਉਗਰਾਹੀ ਕਰਨ ਤੋਂ ਬਾਅਦ ਸ਼ਰਾਬ ਪੀ ਰਹੇ ਸੀ। ਲੋਕਾਂ ਨੇ ਇਨ੍ਹਾਂ ਨੂੰ ਰੰਗੇ ਹੱਥੀਂ ਫੜ ਕੇ ਸਵਾਲ-ਜਵਾਬ ਕੀਤੇ। ਪੁਲਿਸ ਹਵਾਲੇ ਕੀਤਾ ਐ। ਇਸੇ ਦੌਰਾਨ ਲੋਕਾਂ ਨੇ ਇਨ੍ਹਾਂ ਦੀ ਵੀਡੀਓ ਵੀ ਬਣਾਈ, ਜਿਸ ਵਿਚ ਇਹ ਮਿੰਨਤਾਂ ਕਰ ਕੇ ਜਾਨ ਛੁਡਾਉਂਦੇ ਦਿਖਾਈ ਦੇ ਰਹੇ ਨੇ। ਜਾਣਕਾਰੀ ਅਨੁਸਾਰ ਇਹ ਤਿੰਨ ਵਿਅਕਤੀ ਮਮਦੋਟ ਵਿਖੇ ਪਿਛਲੇ ਕਈ ਦਿਨਾਂ ਤੋਂ ਬਿਰਧ ਆਸ਼ਰਮ ਦੇ ਨਾਮ ਦੇ ਉਗਰਾਹੀ ਕਰ ਰਹੇ ਸਨ ਅਤੇ ਅੱਜ ਸ਼ਾਮੀਂ ਲੋਕਾਂ ਨੇ ਇਨ੍ਹਾਂ ਨੂੰ ਠੇਕੇ ਤੇ ਸ਼ਰਾਬ ਦੇ ਪੈੱਗ ਚਾੜ੍ਹਦਿਆਂ ਨੂੰ ਵੇਖ ਲਿਆ, ਜਿਸ ਤੋਂ ਬਾਅਦ ਲੋਕਾਂ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ। ਲੋਕਾਂ ਨੇ ਦਾਨੀ ਸੱਜਣਾਂ ਨੂੰ ਅਜਿਹੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਐ।