

ਤਰਨ ਤਾਰਨ ਅਧੀਨ ਆਉਂਦੇ ਪਿੰਡ ਦੁਲਚੀਪੁਰ ਦੇ ਸਕੂਲ ਦੀ ਹਦੂਦ ਅੰਦਰ ਲੱਗੇ ਰੁੱਖਾਂ ਦੀ ਨਾਜਾਇਜ਼ ਕੱਟਾਈ ਦਾ ਮਾਮਲਾ ਗਰਮਾ ਗਿਆ ਐ। ਪਿੰਡ ਵਾਸੀਆਂ ਨੇ ਸਕੂਲ ਦੇ ਹੈੱਡ ਮਾਸਟਰ ਤੇ ਮੌਜੂਦਾ ਸਰਪੰਚ ਦੇ ਪਤੀ ਨਾਲ ਮਿਲੀਭੁਗਤ ਕਰ ਕੇ 35 ਸਾਲ ਪੁਰਾਣੇ ਰੁੱਖਾਂ ਨੂੰ 65 ਹਜ਼ਾਰ ਵਿਚ ਵੇਚਣ ਦੇ ਇਲਜਾਮ ਲਾਏ ਨੇ। ਪਿੰਡ ਵਾਸੀਆਂ ਨੇ ਦੋਵਾਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਐ। ਪਿੰਡ ਵਾਸੀਆਂ ਦਾ ਕਹਿਣਾ ਐ ਕਿ ਸਰਕਾਰੀ ਸਕੂਲ ਵਿੱਚ ਕਰੀਬ 35 ਸਾਲ ਪੁਰਾਣੇ ਰੁੱਖ ਸਨ ਪਰ ਮੁੱਖ ਅਧਿਆਪਕ ਤੇ ਸਰਪੰਚ ਦੇ ਪਤੀ ਸਤਨਾਮ ਸਿੰਘ ਨੇ ਮਨਮਰਜ਼ੀ ਕਰਦਿਆਂ ਰੁੱਖ ਵੇਚ ਦਿੱਤੇ ਨੇ। ਲੋਕਾਂ ਦਾ ਕਹਿਣਾ ਐ ਕਿ ਇੱਥੋਂ ਗੁਜਰਦੀਆਂ ਹਾਈਵੋਲਟੇਜ ਤਾਰਾਂ ਨਾਲ ਸਿਰਫ ਦੋ ਰੁੱਖ ਹੀ ਟਕਰਾਉਂਦੇ ਸੀ ਪਰ ਮੁੱਖ ਅਧਿਆਪਕ ਤੇ ਸਰਪੰਚ ਦੇ ਪਤੀ ਨੇ ਇਸ ਦਾ ਬਹਾਨਾ ਬਣਾਉਂਦਿਆਂ ਸਾਰੇ ਰੁੱਖਾਂ ਦੀ ਕੱਟਾਈ ਕਰਵਾ ਦਿੱਤੀ ਐ। ਉਨ੍ਹਾਂ ਕਿਹਾ ਕਿ ਸਰਪੰਚ ਦੇ ਪਤੀ ਨੇ ਇਸ ਬਾਰੇ ਕਿਸੇ ਵੀ ਸਲਾਹ ਨਹੀਂ ਲਈ ਅਤੇ ਨਾ ਹੀ ਪੰਚਾਇਤੀ ਮਤਾ ਪਾਸ ਕਰਵਾਇਆ ਐ। ਇਸ ਤੋਂ ਇਲਾਵਾ ਸਕੂਲ ਦੀ ਚੇਅਰਮੈਨ ਦੀ ਮੋਹਰ ਵੀ ਆਪਣੇ ਕੋਲੋਂ ਹੀ ਲਗਾ ਦਿੱਤੀ ਗਈ ਐ। ਪਿੰਡ ਵਾਸੀਆਂ ਨੇ ਦੋਵਾਂ ਖਿਲਾਫ ਕਾਨੂੰਨ ਕਾਰਵਾਈ ਦੀ ਮੰਗ ਕੀਤੀ ਐ। ਇਸ ਉਸ ਬਾਰੇ ਪੁੱਛੇ ਜਾਣ ਤੇ ਮੁੱਖ ਅਧਿਆਪਕ ਨੇ ਇਹ ਰੁੱਖ 11 ਹਜ਼ਾਰ ਵੋਲਟੇਜ ਬਿਜਲੀ ਤਾਰਾਂ ਕਾਰਨ ਕੱਟਣ ਦੀ ਗੱਲ ਕਹੀ ਐ, ਜਦਕਿ ਸਰਪੰਚ ਦੇ ਪਤੀ ਨੇ ਇਸ ਬਾਰੇ ਕੁੱਝ ਵੀ ਪਤਾ ਨਾ ਹੋਣ ਦੀ ਗੱਲ ਕਹਿੰਦਿਆਂ ਪੱਲਾ ਝਾੜ ਦਿੱਤਾ ਐ। ਇਸੇ ਦੌਰਾਨ ਮੌਕਾ ਵੇਖਣ ਆਏ ਅਧਿਕਾਰੀਆਂ ਨੇ ਵਿਭਾਗ ਕਾਰਵਾਈ ਲਈ ਲਿਖ ਭੇਜਣ ਦੀ ਗੱਲ ਕਹੀ ਐ।



