ਸੰਗਰੂਰ ਦੇ ਹਲਕਾ ਦਿੜ੍ਹਬਾ ਦੇ ਪਿੰਡ ਦੀਵਾਨਗੜ੍ਹ ਕੈਪਰ ਦੀ ਧਰਮਸ਼ਾਲਾ ਵਿਚੋਂ ਰੁੱਖਾਂ ਦੀ ਕੱਟਾਈ ਦਾ ਮੁੱਦਾ ਗਰਮਾ ਗਿਆ ਐ। ਪਿੰਡ ਦੀ ਸਾਬਕਾ ਸਰਪੰਚ ਦੇ ਪਤੀ ਨੇ ਮੌਜੂਦਾ ਸਰਪੰਚ ਤੇ ਪੰਚਾਇਤ ਅਫਸਰ ਤੇ ਮਿਲੀਭੁਗਤ ਕਰ ਕੇ ਹਰੇ ਭਰੇ ਰੁੱਖਾਂ ਦੀ ਕੱਟਾਈ ਦੇ ਇਲਜਾਮ ਲਾਏ ਨੇ। ਉਧਰ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੇ ਪੰਚਾਇਤ ਵਿਭਾਗ ਦੇ ਅਧਿਕਾਰੀ ਨੇ ਰੁੱਖਾਂ ਦੀ ਕੱਟਾਈ ਰੁਕਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ। ਇਸੇ ਦੌਰਾਨ ਪਿੰਡ ਦੇ ਕੁੱਝ ਲੋਕਾਂ ਨੇ ਸਰਪੰਚ ਦੇ ਹੱਕ ਵਿਚ ਨਿਤਰਦਿਆਂ ਕਿਹਾ ਕਿ ਇਹ ਰੁੱਖ ਸਮਾਗਮਾਂ ਵਿਚ ਰੁਕਾਵਟ ਬਣਦੇ ਸਨ, ਜਿਸ ਕਾਰਨ ਇਨ੍ਹਾਂ ਦੀ ਕੱਟਾਈ ਕਰਵਾਈ ਐ। ਜਦਕਿ ਸਾਬਕਾ ਸਰਪੰਚ ਦੇ ਪਤੀ ਦਾ ਕਹਿਣਾ ਐ ਕਿ ਉਨ੍ਹਾਂ ਨੇ ਇਨ੍ਹਾਂ ਰੁੱਖਾਂ ਨੂੰ ਮੁਸ਼ਕਲ ਨਾਲ ਪਾਲਿਆ ਸੀ, ਜਿਨ੍ਹਾਂ ਨੂੰ ਬਿਨਾਂ ਵਜ੍ਹਾ ਕੱਟਿਆ ਜਾ ਰਿਹਾ ਐ। ਪੰਚਾਇਤ ਵਿਭਾਗ ਦੇ ਅਧਿਕਾਰੀ ਗੁਰਜੰਟ ਸਿੰਘ ਨੇ ਪਿੰਡ ਦੀ ਕਮੇਟੀ ਅਤੇ ਦਰੱਖਤਾਂ ਦੀ ਕਟਾਈ ਕਰਨ ਵਾਲੇ ਲੋਕਾਂ ਨੂੰ ਬੁਲਾਇਆ ਗਿਆ ਹੈ ਜੋ ਵੀ ਜਾਂਚ ਵਿੱਚ ਸਾਹਮਣੇ ਆਵੇਗਾ ਉਸ ਖਿਲਾਫ ਕਾਰਵਾਈ ਲਈ ਭੇਜਿਆ ਜਾਵੇਗਾ।
ਜਾਣਕਾਰੀ ਅਨੁਸਾਰ ਪਿੰਡ ਦੀਵਾਨਗੜ੍ਹ ਕੈਪਰ ਦੀ ਧਰਮਸ਼ਾਲਾ ਅੰਦਰ ਦਰਜਨ ਤੋਂ ਵੱਧ ਦਰਖਤ ਕੱਟ ਦਿੱਤੇ ਗਏ ਜਿੱਥੇ ਹਰੇ ਭਰੇ ਦਰਖਤਾਂ ਨੂੰ ਕਟਾਈ ਕਰਨ ਦੇ ਲਈ ਪਹੁੰਚੇ ਵਿਅਕਤੀਆਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਾਨੂੰ ਧਰਮਸ਼ਾਲਾ ਦੀ ਕਮੇਟੀ ਦੇ ਵੱਲੋਂ ਬੁਲਾਇਆ ਗਿਆ ਸੀ ਅਤੇ ਦਰਖਤਾਂ ਦੀ ਕਟਾਈ ਕਰਨ ਦੇ ਲਈ ਉਹਨਾਂ ਵੱਲੋਂ ਸੌਦਾ ਵੀ ਤੈਅ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਵੱਡੇ ਦਰਖਤ 18000 ਵਿੱਚ ਵਿੱਚ ਸੌਦਾ ਤੈਅ ਹੋਇਆ ਸੀ ਅਤੇ ਛੋਟੇ ਦਰਖਤਾਂ ਦੀ ਰਹਿੰਦ 7000 ਵਿੱਚ ਕੁੱਲ ਮਿਲਾ ਕੇ 25000 ਦੇ ਵਿੱਚ ਇਹਨਾਂ ਦਰਖਤਾਂ ਦਾ ਕਤਲ ਕਰਵਾਇਆਂ ਜਾ ਰਿਹਾ ਸੀ।
ਇੱਥੇ ਹਰੇ ਭਰੇ ਦਰੱਖਤ ਢਹਿ ਢੇਰੀ ਕਰ ਕੇ ਸੁੱਟ ਦਿੱਤੇ ਗਏ ਹਨ, ਜਿਸ ਦੀ ਸ਼ਿਕਾਇਤ ਪਿੰਡ ਦੇ ਸਾਬਕਾ ਸਰਪੰਚ ਭਰਪੂਰ ਕੌਰ ਦੇ ਪਤੀ ਗੁਰਜੀਤ ਸਿੰਘ ਨੇ ਕੀਤੀ ਤਾਂ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀਆਂ ਪੈ ਗਈਆਂ ਅਤੇ ਮੌਕੇ ਤੇ ਪਹੁੰਚ ਕੇ ਦਰੱਖਤਾਂ ਦੀ ਕੀਤੀ ਗਈ ਕੱਟ ਕਟਾਈ ਤੋਂ ਬਾਅਦ ਦਰਖਤਾਂ ਦੀ ਲੋੜਿੰਗ ਨੂੰ ਅਨਲੋਡਿੰਗ ਕਰਵਾਇਆ ਗਿਆ। ਉਧਰ ਹੁਣ ਪਿੰਡ ਦੇ ਕੁਝ ਲੋਕ ਪੰਚਾਇਤ ਦੇ ਹੱਕ ਵਿੱਚ ਖੜ੍ਹ ਗਏ ਹਨ ਅਤੇ ਕਹਿ ਰਹੇ ਹਨ ਕਿ ਸਾਨੂੰ ਕੋਈ ਸਮਾਗਮ ਕਰਨ ਵਿੱਚ ਇਹ ਦਰੱਖਤ ਅੜਿੱਕਾ ਬਣਦੇ ਸਨ ਜਿਸ ਕਰਕੇ ਇਹ ਦਰਖਤਾਂ ਦੀ ਕਟਾਈ ਕਰਵਾਈ ਗਈ। ਉਧਰ ਸਾਬਕਾ ਸਰਪੰਚ ਭਰਪੂਰ ਕੌਰ ਦੇ ਪਤੀ ਦਾ ਕਹਿਣਾ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਦੇ ਕਹਿਣ ਤੇ ਦਰੱਖਤ ਕੱਟੇ ਹਨ ਤਾਂ ਜਾਂਚ ਕਰਕੇ ਉਨ੍ਹਾਂ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਹਰੇ ਭਰੇ ਦਰੱਖਤਾਂ ਨੂੰ ਕਈ ਸਾਲਾਂ ਤੋਂ ਪਾਲਿਆ ਪਲੋਸਿਆ ਜਾ ਰਿਹਾ ਸੀ, ਜਿਨਾਂ ਦਾ ਹੁਣ ਕਤਲ ਕਰ ਦਿੱਤਾ ਗਿਆ ਹੈ।