ਪੰਜਾਬ ਲੁਧਿਆਣਾ ’ਚ ਲੁਟੇਰਿਆਂ ਨੇ ਖੋਹੀਆਂ ਬਜ਼ੁਰਗ ਦੀਆਂ ਵਾਲੀਆਂ; ਘਰ ਅੰਦਰ ਦਾਖਲ ਹੋ ਕੇ ਅੰਜ਼ਾਮ ਦਿੱਤੀ ਘਟਨਾ; ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ, ਪੁਲਿਸ ਕਰ ਰਹੀ ਜਾਂਚ By admin - August 14, 2025 0 4 Facebook Twitter Pinterest WhatsApp ਲੁਧਿਆਣਾ ਦੇ ਜਨਕਪੁਰੀ ਇਲਾਕੇ ਵਿਚ ਉਸ ਵੇਲੇ ਸਨਸਨੀਖੇਜ ਫੈਲ ਗਈ ਜਦੋਂ ਇੱਥੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਆਏ ਦੋ ਲੁਟੇਰਿਆਂ ਨੇ ਇਕ ਬਜ਼ੁਰਗ ਮਹਿਲਾ ਦੀਆਂ ਕੰਨ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਏ। ਘਟਨਾ ਵੇਲੇ ਬਜ਼ੁਰਗ ਮਹਿਲਾ ਅੰਦਰਲੇ ਵਿਹੜੇ ਵਿਚ ਬੈਠੀ ਹੋਈ ਸੀ। ਲੁੱਟ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ, ਜਿਸ ਵਿਚ ਦੋ ਮੋਟਰ ਸਾਈਕਲ ਸਵਾਰ ਲੁਟੇਰੇ ਪਹਿਲਾਂ ਗਲੀ ਵਿਚ ਗੇੜੀਆਂ ਮਾਰਦੇ ਨੇ ਅਤੇ ਫਿਰ ਘਰ ਅੰਦਰ ਦਾਖਲ ਹੋ ਕੇ ਬਜ਼ੁਰਗ ਦੀਆਂ ਵਾਲੀਆਂ ਝਪਟ ਕੇ ਫਰਾਰ ਹੁੰਦੇ ਦਿਖਾਈ ਦੇ ਰਹੇ ਨੇ। ਬਜ਼ੁਰਗ ਮਹਿਲਾ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਐ। ਉਧਰ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ।