ਪੰਜਾਬ ਲੁਧਿਆਣਾ ’ਚ ਮਸ਼ਹੂਰ ਭਜਨ ਗਾਇਕਾ ਦੀ ਭੇਦਭਰੀ ਹਾਲਤ ’ਚ ਮੌਤ; ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ By admin - August 14, 2025 0 3 Facebook Twitter Pinterest WhatsApp ਲੁਧਿਆਣਾ ਵਿਚ ਯੂਪੀ ਨਾਲ ਸਬੰਧਤ ਭਜਨ ਗਾਇਕਾ ਦੀ ਭੇਦਭਰੀ ਹਾਲਤ ਵਿਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਐ। ਮ੍ਰਿਤਕਾ ਦੀ ਪਛਾਣ ਸਿਮਰਨ ਪਾਂਡੇ ਵਜੋਂ ਹੋਈ ਐ। ਮ੍ਰਿਤਕਾ ਆਪਣੇ ਥਾਣਾ ਟਿੱਬਾ ਅਧੀਨ ਆਉਂਦੇ ਨਿਊ ਸਟਾਰ ਕਾਲੋਨੀ ਵਿਚਲੇ ਘਰ ਅੰਦਰ ਮ੍ਰਿਤਕ ਪਾਈ ਗਈ ਐ। ਪੁਲਿਸ ਨੂੰ ਉਸ ਦੇ ਦੁਪੱਟੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਸ਼ੱਕ ਐ। ਘਟਨਾ ਵੇਲੇ ਮ੍ਰਿਤਕ ਘਰ ਅੰਦਰ ਇਕੱਲੀ ਸੀ। ਪੁਲਿਸ ਨੇ ਮ੍ਰਿਤਕਾ ਦੇ ਮੋਬਾਈਲ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਅਨੁਸਾਰ, ਸਿਮਰਨ ਦਾ ਪਰਿਵਾਰ ਰਾਤ 11 ਵਜੇ ਦੇ ਕਰੀਬ ਵਾਪਸ ਆਇਆ ਅਤੇ ਅੰਦਰੋਂ ਉਸਦੀ ਲਾਸ਼ ਮਿਲੀ। ਉਨ੍ਹਾਂ ਨੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਮੌਤ ਦੇ ਸਹੀ ਕਾਰਨ ਦਾ ਪਤਾ ਲਗਾਉਣ ਲਈ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਭੇਜ ਦਿੱਤੀ ਗਈ। ਸਿਮਰਨ ਦੇ ਪਿਤਾ ਅਜੈ ਪਾਂਡੇ ਨੇ ਦੱਸਿਆ ਕਿ ਉਹ ਪਿਛਲੇ 15 ਸਾਲ ਤੋਂ ਲੁਧਿਆਣਾ ਵਿੱਚ ਰਹਿ ਰਹੇ ਹਨ ਅਤੇ ਸਿਮਰਨ ਧਾਰਮਿਕ ਸੰਭਾਵ ਦੀ ਸੀ, ਜੋ ਮਾਤਾ ਦੇ ਜਾਗਰਣ ਪ੍ਰੋਗਰਾਮਾਂ ਵਿੱਚ ਭਜਨ ਗਾਉਂਦੀ ਸੀ। ਉਸਦੀ ਆਖਰੀ ਪਰਫਾਰਮੈਂਸ ਦੋ ਦਿਨ ਪਹਿਲਾਂ ਹੋਈ ਸੀ। ਅਜੈ ਦੇ ਮੁਤਾਬਕ ਸਿਮਰਨ ਜ਼ਿਆਦਾ ਪੜ੍ਹੀ-ਲਿਖੀ ਨਹੀਂ ਸੀ ਅਤੇ ਉਸ ਨੂੰ ਦੌਰੇ ਪੈਂਦੇ ਸਨ, ਜਿਸ ਕਾਰਨ ਕਈ ਵਾਰ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੀ ਸੀ। ਸਥਾਨਕ ਲੋਕਾਂ ਨੇ ਦੱਸਿਆ ਕਿ ਸਿਮਰਨ ਦੇ ਪਿਤਾ ਅਜੈ ਅਤੇ ਉਸ ਦੇ ਭਰਾ ਸ਼ਿਵਮ ਮਿਸ਼ਰਾ ਵਿਚ ਤਣਾਅ ਸੀ। ਪਰਿਵਾਰ ਨੂੰ ਸਿਮਰਨ ਦੀ ਲਾਸ਼ ਮਿਲਣ ਤੋਂ ਕੁੱਝ ਦੇਰ ਪਹਿਲਾਂ ਸ਼ਿਵਮ ਘਰ ਤੋਂ ਬਾਹਰ ਨਿਕਲਿਆ ਸੀ। ਪੁਲਿਸ ਨੇ ਸਿਮਰਨ ਦਾ ਮੋਬਾਈਲ ਫ਼ੋਨ ਜ਼ਬਤ ਕਰਕੇ ਫੋਰੈਂਸਿਕ ਜਾਂਚ ਲਈ ਭੇਜਿਆ ਹੈ।