ਪੰਜਾਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਮੰਤਰੀ ਹਰਜੋਤ ਬੈਂਸ; ਧਾਰਮਿਕ ਸਜ਼ਾ ਪੂਰੀ ਕਰਨ ਤੋਂ ਬਾਅਦ ਗੁਰੂ ਘਰ ਪਹੁੰਚ ਕੇ ਕੀਤਾ ਸ਼ੁਕਰਾਨਾ By admin - August 13, 2025 0 5 Facebook Twitter Pinterest WhatsApp ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਈ ਧਾਰਮਿਕ ਸਜ਼ਾ ਪੂਰੀ ਕਰ ਲਈ ਐ। ਸਜ਼ਾ ਪੂਰੀ ਕਰਨ ਤੋਂ ਬਾਦ ਅੱਜ ਹਰਜੋਤ ਸਿੰਘ ਬੈਂਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ 1100 ਰੁਪਏ ਦੀ ਕੜਾਹ ਪ੍ਰਸਾਦ ਦੀ ਦੇਗ ਚੜ੍ਹਾ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਜੋਤ ਬੈਂਸ ਨੇ ਕਿਹਾ ਕਿ ਉਨ੍ਹਾਂ ਦੇ ਸਿਆਸੀ ਤੇ ਨਿੱਜੀ ਜੀਵਨ ਦੀ ਹਰ ਕਾਮਯਾਬੀ ਸਿਰਫ਼ ਤੇ ਸਿਰਫ਼ ਗੁਰੂ ਸਾਹਿਬ ਦੀ ਰਹਿਮਤ ਤੇ ਕਿਰਪਾ ਨਾਲ ਸੰਭਵ ਹੋਈ ਹੈ। ਉਨ੍ਹਾਂ ਨੇ ਕਿਹਾ, ਮੇਰੇ ਕੋਲ ਕੋਈ ਅਜਿਹਾ ਗੁਣ ਨਹੀਂ ਜਿਸ ‘ਤੇ ਮੈਂ ਮਾਣ ਕਰ ਸਕਾਂ, ਮੇਰੀ ਹਰ ਸਫਲਤਾ ਗੁਰੂ ਸਾਹਿਬ ਦੀ ਬਖ਼ਸ਼ਿਸ਼ ਹੈ। ਦੱਸਣਯੋਗ ਐ ਕਿ ਮੰਤਰੀ ਹਰਜੋਤ ਬੈਂਸ ਨੂੰ ਸ੍ਰੀਨਗਰ ਵਿਖੇ 350 ਸਾਲਾਂ ਸ਼ਹੀਦੀ ਸਮਾਰੋਹ ਦੌਰਾਨ ਗੀਤ ਤੇ ਭੰਗੜੇ ਮਾਮਲੇ ਦੇ ਵਿਵਾਦ ‘ਚ ਸ੍ਰੀ ਅਕਾਲ ਤਖਤ ਦੀ ਫਸੀਲ ਤੋਂ ਤਨਖਾਹੀਆ ਕਰਾਰ ਦਿੰਦਿਆਂ ਧਾਰਮਿਕ ਸਜ਼ਾ ਪੂਰੀ ਕਰਨ ਦਾ ਹੁਕਮ ਸੁਣਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ 6 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਹੁਕਮ ਮਿਲਿਆ ਸੀ, ਉਹ ਉਨ੍ਹਾਂ ਨੇ ਨਿਮਾਣੇ ਸਿੱਖ ਵਾਂਗ ਪੂਰਾ ਕੀਤਾ ਐ। ਸੇਵਾ ਪੂਰੀ ਹੋਣ ਉਪਰੰਤ ਉਨ੍ਹਾਂ ਨੇ ਗੁਰੂ ਸਾਹਿਬ ਦੇ ਚਰਨਾਂ ‘ਚ ਅਰਦਾਸ ਕੀਤੀ ਕਿ ਪੰਥ, ਕੌਮ, ਦੇਸ਼ ਤੇ ਪੰਜਾਬ ਦੀ ਸੇਵਾ ਕਰਨ ਦਾ ਬਲ ਬਖ਼ਸ਼ਿਆ ਜਾਵੇ ਤੇ ਉਨ੍ਹਾਂ ਨੇ ਭੁੱਲਾਂ-ਚੁੱਕਾਂ ਲਈ ਪੰਥ ਤੋਂ ਮੁਆਫ਼ੀ ਮੰਗੀ। ਧਾਰਮਿਕ ਸੇਵਾ ਦੇ ਨਾਲ ਨਾਲ ਬੈਂਸ ਨੇ ਆਰਥਿਕ ਸਹਿਯੋਗ ਵੀ ਦਿੱਤਾ। ਉਨ੍ਹਾਂ ਨੇ ਆਪਣੇ ਅਖਤਿਆਰੀ ਫੰਡ ਤੋਂ 20 ਲੱਖ ਰੁਪਏ, ਇੱਕ ਮਹੀਨੇ ਦੀ ਨਿੱਜੀ ਤਨਖਾਹ ਤੇ ਦਸਵੰਧ ਰਾਹੀਂ ਧਾਰਮਿਕ ਸਥਾਨਾਂ ਦੇ ਰਸਤੇ ਦੀ ਮੁਰੰਮਤ ਤੇ ਹੋਰ ਸੇਵਾਵਾਂ ਲਈ ਯੋਗਦਾਨ ਦਿੱਤਾ। ਉਨ੍ਹਾਂ ਕਿਹਾ ਕਿ ਮੰਤਰੀ ਤੇ ਸੇਵਾਦਾਰ ਦੋਵਾਂ ਰੂਪਾਂ ‘ਚ ਉਹ ਹਰ ਵੇਲੇ ਧਰਮ ਤੇ ਸਮਾਜ ਦੀ ਸੇਵਾ ਲਈ ਹਾਜ਼ਰ ਹਨ।