ਪੰਜਾਬ ਅੰਮ੍ਰਿਤਸਰ ਅਕਾਲੀ ਆਗੂ ਦੇ ਘਰ ਪਹੁੰਚੇ ਗਨੀਵ ਕੌਰ ਮਜੀਠੀਆ; ਕਮਲ ਬੰਗਾਲੀ ਦੇ ਪਰਿਵਾਰ ਨਾਲ ਮੁਲਾਕਾਤ ਕਰ ਪੁੱਛਿਆ ਹਾਲ By admin - August 13, 2025 0 4 Facebook Twitter Pinterest WhatsApp ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਮਜੀਠਆ ਅੱਜ ਸ਼ਹਿਰ ਦੇ ਰਾਮ ਨਗਰ ਇਲਾਕੇ ਅੰਦਰ ਪਹੁੰਚੇ ਜਿੱਥੇ ਉਨ੍ਹਾਂ ਨੇ ਅਕਾਲੀ ਸਰਪੰਚ ਕਮਲ ਬੰਗਾਲੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ। ਪਰਿਵਾਰ ਨਾਲ ਮਿਲਣੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਵਿਗੜ ਚੁੱਕੀ ਐ ਅਤੇ ਸਰਕਾਰ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨ ਵਿਚ ਅਸਫਲ ਸਾਬਤ ਹੋਈ ਐ। ਉਨ੍ਹਾਂ ਸਰਕਾਰ ਤੋਂ ਕਮਲ ਬੰਗਾਲੀ ਨੂੰ ਸੁਰੱਖਿਆ ਪ੍ਰਦਾਨ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਬਿਕਰਮ ਮਜੀਠੀਆ ’ਤੇ ਦਰਜ ਮਾਮਲੇ ਬਾਰੇ ਉਨ੍ਹਾਂ ਕਿਹਾ ਕਿ ਜਿੰਨਾ ਜ਼ੋਰ ਬਿਕਰਮ ਮਜੀਠੀਆ ਖਿਲਾਫ ਅਧਿਕਾਰੀਆਂ ਦੀ ਫੌਜ ਲਗਾ ਕੇ ਲਗਾ ਰਹੀ ਹੈ ਜੇਕਰ ਇੰਨਾ ਜ਼ੋਰ ਸੂਬੇ ਵਿੱਚ ਲਾਅ ਐਂਡ ਆਰਡਰ ਨੂੰ ਬਰਕਰਾਰ ਰੱਖਣ ਲਈ ਲਗਾਇਆ ਜਾਵੇ ਤਾਂ ਸ਼ਾਇਦ ਪੰਜਾਬ ’ਚ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ। ਉਨ੍ਹਾਂ ਕਿਹਾ ਕਿ ਜਿਵੇਂ ਲੈਂਡ ਪੁਲਿੰਗ ਸਕੀਮ ਰੱਦ ਹੋਈ ਐ, ਇਵੇਂ ਹੀ ਬਿਕਰਮ ਮਜੀਠੀਆ ਖਿਲਾਫ ਮਾਮਲੇ ਵੀ ਵਾਪਸ ਲੈਣੇ ਪੈਣਗੇ।