

ਨਗਰ ਨਿਗਮ ਅਬੋਹਰ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ। ਨਿਗਮ ਟੀਮ ਨੇ ਸ਼ਹਿਰ ਦੇ ਪੁੱਡਾ ਕਾਲੋਨੀ ਵਿਚ ਛਾਪੇਮਾਰੀ ਕਰ ਕੇ ਭਾਰੀ ਮਾਤਰਾ ਵਿਚ ਪਾਬੰਦੀਸ਼ੁਦਾ ਡਿਸਪੋਜਲ ਸਾਮਾਨ ਬਰਾਮਦ ਕੀਤਾ ਐ। ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਮੁਤਾਬਕ ਨਗਰ ਨਿਗਮ ਟੀਮ ਨੇ ਫਾਜਿਲਕਾ ਰੋਡ ਤੇ ਪੁੱਡਾ ਕਾਲੋਨੀ ਵਿਚ ਛਾਪੇਮਾਰੀ ਕਰ ਕੇ ਭਾਰੀ ਮਾਤਰਾ ਵਿਚ ਡਿਸਪੋਜਲ ਬਰਾਮਦ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਗਮ ਅਧਿਕਾਰੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹੇ ਭਰ ਅੰਦਰ ਸਿਗਲ ਯੂਜ ਪਲਾਸਟਿਕ ਤੇ ਪਾਬੰਦੀ ਲਗਾਈ ਹੋਈ ਐ। ਸਿੰਗਲ ਯੂਜ ਪਲਾਸਟਿਕ ਨਾਲ ਜਿੱਥੇ ਸਿਹਤ ਖਰਾਬ ਹੋਣ ਦਾ ਖਤਰਾ ਰਹਿੰਦਾ ਐ, ਉੱਥੇ ਹੀ ਸੀਵਰੇਜ ਦੇ ਬੰਦ ਹੋਣ ਦੀ ਸਮੱਸਿਆ ਵੀ ਪੈਦਾ ਹੁੰਦੀ ਐ, ਜਿਸ ਦੇ ਚਲਦਿਆਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇਸ ਤੇ ਪਾਬੰਦੀ ਲਗਾਈ ਹੋਈ ਐ ਪਰ ਕੁੱਝ ਲੋਕ ਚੋਰੀ-ਛਿਪੇ ਇਸ ਦੀ ਵਰਤੋਂ ਤੇ ਵਿਕਰੀ ਕਰ ਰਹੇ ਨੇ। ਨਿਗਮ ਅਧਿਕਾਰੀਆਂ ਨੂੰ ਕਿਸੇ ਸਖਸ ਵੱਲੋਂ ਉਕਤ ਥਾਂ ਤੇ ਡਿਸਪੋਜਲ ਸਾਮਾਨ ਸਟੋਰ ਕੀਤੇ ਜਾਣ ਦੀ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਐ। ਨਿਗਮ ਅਧਿਕਾਰੀਆਂ ਨੇ ਲੋਕਾਂ ਨੂੰ ਡਿਸਪੋਜਲ ਸਾਮਾਨ ਵਰਤਨ ਤੋਂ ਗੁਰੇਜ ਕਰਨ ਦੀ ਅਪੀਲ ਕੀਤੀ ਐ।


