ਪੰਜਾਬ ਮੋਹਾਲੀ ਪੁਲਿਸ ਨੇ ਪੀਜੀ ਹਾਊਸ ਦੀ ਚੈਕਿੰਗ; ਮਾਲਕਾਂ ਨੂੰ ਵੈਰੀਫੀਕੇਸ਼ਨ ਕਰਵਾਉਣ ਦੀ ਹਦਾਇਤ By admin - August 11, 2025 0 4 Facebook Twitter Pinterest WhatsApp ਮੋਹਾਲੀ ਪੁਲਿਸ ਵੱਲੋਂ 15 ਅਗੱਸਤ ਤੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਪੁਖਤਾ ਕੀਤੇ ਜਾ ਰਹੇ ਨੇ। ਇਸੇ ਤਹਿਤ ਪੁਲਿਸ ਵੱਲੋਂ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ਅੰਦਰ ਚੈਕਿੰਗ ਮੁਹਿੰਮ ਵਿੱਢੀ ਗਈ ਐ। ਇਸ ਤੋਂ ਇਲਾਵਾ ਸ਼ਹਿਰ ਅੰਦਰ ਚੱਲ ਰਹੇ ਪੀਜੀ ਹਾਉਸ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਪੁਲਿਸ ਵੱਲੋਂ ਪੀਜੀ ਵਿਚ ਰਹਿ ਰਹੇ ਮੁੰਡੇ ਕੁੜੀਆਂ ਦੇ ਪਛਾਣ ਪੱਤਰਾਂ ਤੋਂ ਇਲਾਵਾ ਉਨ੍ਹਾਂ ਕੋਲ ਕਿਹੜੇ ਵਹੀਕਲ ਨੇ, ਇਸ ਦੀ ਵੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਐ। ਪੁਲਿਸ ਨੇ ਪੀਜੀ ਹਾਊਸ ਮਾਲਕਾਂ ਨੂੰ ਉਨ੍ਹਾਂ ਕੋਲ ਰਹਿਣ ਵਾਲੇ ਲੋਕਾਂ ਦੀ ਪੂਰਨ ਵੈਰੀਫੀਕੇਸ਼ਨ ਕਰਵਾਉਣ ਦੀ ਹਦਾਇਤ ਕੀਤੀ ਐ। ਇਸ ਤੋਂ ਇਲਾਵਾ ਹੋਟਲ ਮਾਲਕਾਂ ਨੂੰ ਹਰ ਆਉਣ ਜਾਣ ਵਾਲੇ ਦਾ ਪੂਰਾ ਰਿਕਾਰਡ ਰੱਖਣ ਨੂੰ ਕਿਹਾ ਗਿਆ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਵਨੇਲਾ ਨੇ ਦੱਸਿਆ ਫਿਲਹਾਲ ਮਟੌਰ ਵਿੱਚ ਇੱਕ ਪੀਜੀ ਵਿੱਚੋਂ ਦੋ ਤੋਂ ਤਿੰਨ ਲੋਕਾਂ ਨੂੰ ਰਾਊਂਡਅਪ ਕੀਤਾ ਗਿਆ ਅਤੇ ਥਾਣੇ ਲਿਆ ਕੇ ਉਹਨਾਂ ਕੋਲੋਂ ਪੁੱਛਗਿ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਦਾਇਤਾਂ ਦੀਆਂ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।