ਪੰਜਾਬ ਮੌੜ ਮੰਡੀ ਦੀ ਟੈਂਕੀ ’ਤੇ ਚੜ੍ਹੇ ਸੀਵਰੇਜ ਬੋਰਡ ਮੁਲਾਜ਼ਮ; ਤਨਖਾਹਾਂ ਛੇਤੀ ਜਾਰੀ ਕਰਨ ਦੀ ਕੀਤੀ ਮੰਗ By admin - August 11, 2025 0 3 Facebook Twitter Pinterest WhatsApp ਮੌੜ ਮੰਡੀ ਵਿਖੇ ਤੈਨਾਤ ਸੀਵਰੇਜ ਬੋਰਡ ਦੇ ਕੱਚੇ ਮੁਲਾਜਮ ਤਨਖਾਹਾਂ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਹੜਤਾਲ ’ਤੇ ਨੇ। ਸੁਣਵਾਈ ਨਾ ਹੋਣ ਦੇ ਚਲਦਿਆਂ ਅੱਜ ਤਿੰਨ ਮੁਲਾਜਮ ਇੱਥੇ ਬਣੀ ਪਾਣੀ ਵਾਲੀ ਟੈਂਕੀ ਤੇ ਚੜ੍ਹ ਗਏ ਅਤੇ ਮਹਿਕਮੇ ਤੋਂ ਤਨਖਾਹਾਂ ਛੇਤੀ ਜਾਰੀ ਕਰਨ ਦੀ ਮੰਗ ਕੀਤੀ। ਟੈਂਕੀ ਤੇ ਚੜ੍ਹੇ ਮੁਲਾਜਮਾਂ ਦਾ ਇਲਜਾਮ ਸੀ ਕਿ ਭਾਵੇਂ ਵਿੱਤ ਮੰਤਰੀ ਨੇ ਇਕ ਮਹੀਨੇ ਦੀ ਤਨਖਾਹ ਜਾਰੀ ਕਰਨ ਦੀ ਗੱਲ ਕਹੀ ਸੀ ਪਰ ਅਜੇ ਤਕ ਤਨਖਾਹ ਜਾਰੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮਹਿਕਮੇ ਦੇ ਅਧਿਕਾਰੀ ਉਨ੍ਹਾਂ ਦੀਆਂ ਮੰਗਾਂ ਨੂੰ ਪੂਰੀ ਤਰ੍ਹਾਂ ਅਣਗੋਲਿਆ ਕਰ ਰਹੇ ਨੇ ਅਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਐ। ਉਧਰ ਸੀਵਰੇਜ ਬੋਰਡ ਦੇ ਜੇਈ ਲਖਨਪਾਲ ਸਰਰਾਮ ਨੇ ਮੁਲਾਜਮਾਂ ਦਾ ਮਸਲਾ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ ਐ।