ਪੰਜਾਬ ਸੰਗਰੂਰ ਦੇ ਪਿੰਡ ਅਨਦਾਨਾ ’ਚ ਸੱਪ ਦੇ ਡੱਸਣ ਨਾਲ ਪਿਉ-ਪੁੱਤਰ ਦੀ ਮੌਤ; ਖੇਤਾਂ ’ਚ ਕੰਮ ਦੌਰਾਨ ਸੱਪ ਦੇ ਡੱਸਣ ਕਾਰਨ ਗਈ ਜਾਨ By admin - August 10, 2025 0 5 Facebook Twitter Pinterest WhatsApp ਸੰਗਰੂਰ ਜ਼ਿਲ੍ਹੇ ਦੇ ਨਜ਼ਦੀਕੀ ਪਿੰਡ ਅਨਦਾਨਾ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਗਰੀਬ ਪਰਿਵਾਰ ਦੇ ਪਿਤਾ-ਪੁੱਤਰ ਦੀ ਸੱਪ ਡੱਸਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਮ੍ਰਿਤਕ ਗੁਰਮੁਖ ਸਿੰਘ ਆਪਣੇ ਚਚੇਰੇ ਭਰਾ ਜਗਤਾਰ ਸਿੰਘ ਦੇ ਖੇਤ ਵਿੱਚ ਮਜ਼ਦੂਰੀ ਕਰ ਰਿਹਾ ਸੀ। 6 ਅਗਸਤ ਨੂੰ ਉਹ ਆਪਣੇ 5 ਸਾਲਾ ਪੁੱਤਰ ਕਮਲਦੀਪ ਦੇ ਨਾਲ ਖੇਤ ਵਿੱਚ ਗਿਆ ਹੋਇਆ ਸੀ। ਖੇਤ ਵਿੱਚੋਂ ਘਾਹ ਕੱਢ ਕੇ ਮੋਟਰ ਤੇ ਹੱਥ-ਪੈਰ ਧੋ ਰਹੇ ਗੁਰਮੁਖ ਸਿੰਘ ਕੋਲ ਉਸਦਾ ਪੁੱਤਰ ਭੱਜ ਕੇ ਆ ਗਿਆ। ਘਾਹ ਵਿਚ ਛੁਪਿਆ ਸੱਪ ਅਚਾਨਕ ਨਿਕਲਿਆ ਅਤੇ ਦੋਵੇਂ ਨੂੰ ਡੱਸ ਲਿਆ। ਦੋਵਾਂ ਨੇ ਇਸਨੂੰ ਆਮ ਕੀੜੇ ਦਾ ਡੰਗ ਸਮਝ ਕੇ ਘਰ ਆ ਕੇ ਕਿਸੇ ਨੂੰ ਕੁਝ ਨਹੀਂ ਦੱਸਿਆ ਅਤੇ ਰਾਤ ਨੂੰ ਸੌਂ ਗਏ। ਰਾਤ ਨੂੰ ਗੁਰਮੁਖ ਸਿੰਘ ਦੀ ਤਬੀਅਤ ਵਿਗੜੀ ਤਾਂ ਉਸਨੇ ਪੁੱਤਰ ਨੂੰ ਦੱਸਿਆ ਕਿ ਉਸਨੂੰ ਸੱਪ ਨੇ ਡੰਗ ਲਿਆ ਹੈ। ਸਵੇਰੇ ਦੋਵਾਂ ਨੂੰ ਖਨੌਰੀ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਜਾ ਰਿਹਾ ਸੀ, ਪਰ ਰਸਤੇ ਵਿੱਚ ਹੀ ਪਿਤਾ-ਪੁੱਤਰ ਨੇ ਤੜਪਦੇ ਹੋਏ ਦਮ ਤੋੜ ਦਿੱਤਾ। ਇਸ ਦੁਖਦਾਈ ਘਟਨਾ ਕਾਰਨ ਪਿੰਡ ਵਿੱਚ ਸੋਗ ਦਾ ਮਾਹੌਲ ਹੈ ਅਤੇ ਗਰੀਬ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।