ਫਰੀਦਕੋਟ ਪੁਲਿਸ ਹੱਥ ਨਾਜਾਇਜ਼ ਸ਼ਰਾਬ ਮਾਮਲੇ ’ਚ ਲੱਗੀ ਵੱਡੀ ਸਫਲਤਾ/ ਛਾਪੇਮਾਰੀ ਦੌਰਾਨ ਨਜਾਇਜ਼ ਸ਼ਰਾਬ ਦਾ ਵੱਡਾ ਜ਼ਖ਼ੀਰਾ ਬਰਾਮਦ/ ਫੜੀ ਗਈ ਸ਼ਰਾਬ ’ਚ 65 ਪੇਟੀਆਂ ਅੰਗਰੇਜ਼ੀ ਤੇ 35 ਪੇਟੀਆਂ ਦੇਸ਼ੀ ਸ਼ਰਾਬ ਸ਼ਾਮਲ

0
10

ਨਸ਼ਿਆ ਖਿਲਾਫ ਚਲ ਰਹੀ ਮੁਹਿੰਮ ਤਹਿਤ ਫ਼ਰੀਦਕੋਟ ਪੁਲਿਸ ਨੇ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਛਾਪੇਮਾਰੀ ਦੌਰਾਨ 100 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਐ।  ਇਸ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕੀ ਚੌਕੀ ਇੰਚਾਰਜ ਗੋਲੇਵਾਲਾ  ਨੂੰ ਇਤਲਾਹ ਮਿਲੀ ਸੀ ਕਿ ਪਿੰਡ ਅਰਾਈਆਂ ਵਾਲਾ ਵਾਸੀ ਸਾਜਨ ਸਿੰਘ ਨਾਮ ਦੇ ਸਖਸ਼ ਨੇ ਆਪਣੇ ਸਾਥੀ ਜਗਸੀਰ ਸਿੰਘ ਦੇ ਬੇ-ਅਬਾਦ ਘਰ ’ਚ ਸ਼ਰਾਬ ਛੁਪਾ ਕੇ ਰੱਖੀ ਹੋਈ ਐ। ਇਤਲਾਹ ਤੋਂ ਬਾਅਦ ਪੁਲਿਸ ਨੇ ਉਕਤ ਥਾਂ ਛਾਪੇਮਾਰੀ ਕੀਤੀ, ਜਿਸ ਦੌਰਾਨ ਪੁਲਿਸ ਨੇ 100 ਪੇਟੀਆਂ ਸ਼ਰਾਬ ਬਰਾਮਦ ਕੀਤੀ ਐ। ਫੜੀ ਗਈ ਸ਼ਰਾਬ ਵਿਚ 65 ਪੇਟੀਆਂ ਅੰਗਰੇਜੀ ਅਤੇ 35 ਪੇਟੀਆਂ ਦੇਸੀ ਸ਼ਰਾਬ ਸ਼ਾਮਲ ਐ। ਪੁਲਿਸ ਨੇ ਮੁਲਜਮਾਂ ਖਿਲਾਫ ਐਕਸਾਈਜ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਪੁਲਿਸ ਦੇ ਦੱਸਣ ਮੁਤਾਬਕ  ਮੁਲਜ਼ਮ ਸਾਜਨ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਸੀ, ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਜਲਦ ਹੀ ਉਸਨੂੰ ਕਾਬੂ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here