ਅੰਮ੍ਰਿਤਸਰ ’ਚ ਸਾਬਕਾ ਅਕਾਲੀ ਸਰਪੰਚ ਦੇ ਘਰ ’ਤੇ ਹਮਲਾ; ਕਿਰਪਾਨਾਂ, ਬੋਤਲਾਂ ਤੇ ਪੱਥਰਾਂ ਨਾਲ ਬਣਾਇਆ ਨਿਸ਼ਾਨਾ; ਪੀੜਤ ਨੇ ਮੰਗੀ ਸੁਰੱਖਿਆ, ਪੁਲਿਸ ਕਰ ਰਹੀ ਜਾਂਚ

0
10

 

ਅੰਮ੍ਰਿਤਸਰ ਦੀ ਰਾਮਨਗਰ ਕਲੋਨੀ ਵਿੱਚ ਸਾਬਕਾ ਅਕਾਲੀ ਸਰਪੰਚ ਕਮਲ ਬੰਗਾਲੀ ਦੇ ਘਰ ‘ਤੇ ਹਥਿਆਰਾਂ ਨਾਲ ਲੈਸ ਬਦਮਾਸ਼ਾਂ ਵੱਲੋਂ ਤਾਬੜਤੋੜ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਐ। ਹਮਲੇ ਦੌਰਾਨ ਚੱਲੀ ਗੋਲੀ ਨਾਲ ਕਮਲ ਬੰਗਾਲੀ ਦਾ ਭਤੀਜਾ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ।  ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਐ। ਜਾਣਕਾਰੀ ਅਨੁਸਾਰ ਕਮਲ ਬੰਗਾਲੀ ਰਾਮਨਗਰ ਪੰਚਾਇਤ ਦੇ ਕਈ ਵਾਰ ਸਰਪੰਚ ਰਹਿ ਚੁੱਕੇ ਨੇ। ਸਰਪੰਚ ਦੇ ਦੱਸਣ ਮੁਤਾਬਕ ਉਸ ਨੂੰ ਫਿਰੌਤੀ ਲਈ ਧਮਕੀਆਂ ਮਿਲ ਰਹੀਆਂ ਸਨ।
 ਘਟਨਾ ਬਾਰੇ ਦੱਸਦੇ ਹੋਏ ਕਮਲ ਬੰਗਾਲੀ ਨੇ ਕਿਹਾ ਕਿ ਹਮਲਾਵਰ ਪਹਿਲਾਂ ਉਨ੍ਹਾਂ ਦੇ ਬੇਟੇ ਨੂੰ ਨਿਸ਼ਾਨਾ ਬਣਾਉਣ ਆਏ ਅਤੇ ਉਸ ਉੱਤੇ ਕਿਰਪਾਨ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਉਨ੍ਹਾਂ ਦੇ ਭਤੀਜੇ ਤੇ ਗੋਲੀ ਚਲਾ ਦਿੱਤੀ। ਉਨ੍ਹਾਂ ਨੇ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਪਰ ਪੁਲਿਸ ਕਾਫੀ ਦੇਰ ਬਾਅਦ ਮੌਕੇ ਤੇ ਪਹੁੰਚੀ। ਸਾਬਕਾ ਸਰਪੰਚ ਨੇ ਹਮਲਾਵਰਾਂ ਖਿਲਾਫ ਕਾਰਵਾਈ ਦੀ ਮੰਗ ਕਰਨ ਦੇ ਨਾਲ ਨਾਲ ਪੁਲਿਸ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ ਕੀਤੀ ਐ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਟੀਮ ਮੌਕੇ ‘ਤੇ ਪਹੁੰਚ ਗਈ ਸੀ ਅਤੇ ਪੀੜਤ ਪੱਖ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੁਝ ਬਾਹਰੀ ਲੋਕ ਆ ਕੇ ਸਾਬਕਾ ਸਰਪੰਚ ਨਾਲ ਝਗੜੇ ਵਿੱਚ ਸ਼ਾਮਲ ਹੋਏ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਬਿਆਨਾਂ ਅਤੇ ਸਬੂਤਾਂ ਦੇ ਆਧਾਰ ‘ਤੇ ਜਿੰਨ੍ਹਾਂ ਦਾ ਵੀ ਨਾਮ ਸਾਹਮਣੇ ਆਵੇਗਾ, ਉਨ੍ਹਾਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here