ਨਾਭਾ ਪੁਲਿਸ ਹੱਥ ਲੱਗੀ ਨਸ਼ਿਆਂ ਨੂੰ ਲੈ ਕੇ ਵੱਡੀ ਕਾਮਯਾਬੀ; 11740 ਨਸ਼ੀਲੀਆਂ ਗੋਲੀਆਂ ਤੇ 2 ਲੱਖ ਡਰੱਗ ਮਨੀ ਬਰਾਮਦ; ਪੁੱਤਰ ਪਿਉ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਸ਼ੁਰੂ

0
8

 

ਨਾਭਾ ਪੁਲਿਸ ਨੇ ਇੱਥੇ ਇੱਕ ਮੈਡੀਕਲ ਸਟੋਰ ਚਲਾਉਂਦੇ ਪਿਉ-ਪੁੱਤਰ ਨੂੰ 11740 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਫੜੇ ਗਏ ਮੁਲਜਮਾਂ ਦੀ ਪਛਾਣ ਪ੍ਰਤਾਪ ਸਿੰਘ ਅਤੇ ਉਸ ਦੇ ਪੁੱਤਰ ਮਨਪ੍ਰੀਤ ਸਿੰਘ ਵਜੋਂ ਹੋਈ ਐ। ਪੁਲਿਸ ਨੂੰ ਮੁਲਜਮਾਂ ਵੱਲੋਂ ਮੈਡੀਕਲ ਸਟੋਰ ਦੀ ਆੜ ਹੇਠਾਂ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਸੇਲ ਕਰਨ ਦੀ ਗੁਪਤ ਇਤਲਾਹ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਨੇ ਮੈਡੀਕਲ ਸਟੋਰ ਤੇ ਮੁਲਜਮਾਂ ਦੇ ਘਰ ਵਿਚ ਰੇਡ ਕਰ ਕੇ ਉਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਟਰਾਮਾਡੋਲ ਦੀਆਂ ਗੋਲੀਆਂ ਦੇ ਪੱਤੇ ਬਰਾਮਦ ਕੀਤੇ ਨੇ ਜਿਨ੍ਹਾਂ ਉੱਤੋਂ ਬਣਤਰ ਤਰੀਕ, ਐੱਮਆਰਪੀ ਅਤੇ ਦਵਾਈ ਬਣਾਉਣ ਵਾਲੀ ਕੰਪਨੀ ਦਾ ਨਾਮ ਮਿਟਾਇਆ ਹੋਇਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਖੁਫ਼ੀਆ ਜਾਣਕਾਰੀ ਮਿਲੀ ਸੀ ਜਿਸਦੇ ਆਧਾਰ ‘ਤੇ ਪੁਲਿਸ ਨੇ ਰੇਡ ਕੀਤੀ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਮਨਪ੍ਰੀਤ ਸਿੰਘ ਵੱਲੋਂ ਖੁੱਲ੍ਹੇਆਮ ਸ਼ਡਿਊਲ ਐੱਚ ਦੀਆਂ ਦਵਾਈਆਂ ਨੂੰ ਕਾਊਂਟਰ ‘ਤੇ ਰੱਖ ਕੇ ਵੇਚਿਆ ਜਾ ਰਿਹਾ ਸੀ ਅਤੇ ਇਨ੍ਹਾਂ ਸਬੰਧਤ ਲਾਜ਼ਮੀ ਰਿਕਾਰਡ ਵੀ ਨਹੀਂ ਰੱਖਿਆ ਗਿਆ।
ਥਾਣਾ ਨਾਭਾ ਦੇ ਐਸਐਚਓ ਸਰਬਜੀਤ ਸਿੰਘ ਚੀਮਾ ਦੇ ਦੱਸਣ ਮੁਤਾਬਕ ਮੁਲਜ਼ਮ ਵੱਲੋਂ ਦੂਰ ਦੂਰ ਤੱਕ ਗਲੀ ਨੂੰ ਸੀਸੀਟੀਵੀ ਦੀ ਨਿਗਰਾਨੀ ਹੇਠ ਲਿਆ ਹੋਇਆ ਸੀ ਅਤੇ ਫੋਨ ਆਉਣ ‘ਤੇ ਕੈਮਰੇ ਰਾਹੀਂ ਦੇਖ ਕੇ ਉਹ ਦਵਾਈ ਅੱਗੇ ਪਿਛੇ ਪਹੁੰਚਾ ਦਿੱਤੀ ਜਾਂਦੀ ਸੀ ਜਿਹੜੀ ਕਿ ਡਾਕਟਰ ਦੀ ਤਾਜ਼ੀ ਪਰਚੀ ਅਤੇ ਮੋਹਰ ਤੋਂ ਬਿਨਾਂ ਵੇਚੀ ਨਹੀਂ ਜਾ ਸਕਦੀ। ਉਨ੍ਹਾਂ ਹੋਰ ਦੱਸਿਆ ਕਿ ਮੁਲਜ਼ਮਾਂ ਕੋਲੋਂ ਦੋ ਲੱਖ 7 ਹਜ਼ਾਰ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here