ਪੰਜਾਬ ਜਲਾਲਾਬਾਦ ਦੇ ਵਿਧਾਇਕ ਵੱਲੋਂ ਬਲਾਕ ਅਰਨੀਵਾਲਾ ਦੇ ਪਿੰਡਾਂ ਦਾ ਦੌਰਾ; ਪੱਲਿਓਂ ਡੀਜ਼ਲ ਦੇ ਪੈਸੇ ਦੇ ਕੇ ਸ਼ੁਰੂ ਕਰਵਾਇਆ ਪਾਣੀ ਕੱਢਣ ਦਾ ਕੰਮ; ਸਥਾਨਕ ਵਾਸੀਆਂ ਨੇ ਹਲਕਾ ਵਿਧਾਇਕ ਤੇ ਪ੍ਰਸ਼ਾਸਨ ਦਾ ਕੀਤਾ ਧੰਨਵਾਦ By admin - August 6, 2025 0 5 Facebook Twitter Pinterest WhatsApp ਹਲਕਾ ਜਲਾਲਾਬਾਦ ਦੇ ਬਲਾਕ ਅਰਨੀਵਾਲਾ ਦੇ ਅੱਠ ਦੇ ਕਰੀਬ ਪਿੰਡਾਂ ਅੰਦਰ ਬਰਸਾਤੀ ਪਾਣੀ ਕਾਰਨ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਨੇ। ਇਸੇ ਨੂੰ ਲੈ ਕੇ ਹਲਕਾ ਵਿਧਾਇਕ ਜਗਦੀਪ ਗੋਲਡੀ ਕੰਬੋਜ ਵੱਲੋਂ ਅੱਜ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਪਾਣੀ ਦੀ ਨਿਕਾਸੀ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਪਾਣੀ ਦੀ ਨਿਕਾਸੀ ਲਈ ਹਰ ਤਰ੍ਹਾਂ ਦਾ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ। ਉਸ ਮੌਕੇ ਉਨ੍ਹਾਂ ਨੇ ਡੀਜ਼ਲ ਦੇ ਪੱਲਿਓ ਪੈਸੇ ਦੇ ਕੇ ਪੰਪਾਂ ਰਾਹੀਂ ਪਾਣੀ ਕੱਢਣ ਦੀ ਸ਼ੁਰੂਆਤ ਕਰਵਾਈ। ਦਈਏ ਕਿ ਲੋਕਾਂ ਵੱਲੋਂ ਆਪਣੇ ਟਰੈਕਟਰਾਂ ਨਾਲ ਖੇਤਾਂ ਵਿੱਚੋਂ ਪੰਪ ਰਾਹੀ ਪਾਣੀ ਨਹਿਰ ਵਿਚ ਸੁੱਟਿਆ ਜਾ ਰਿਹਾ ਐ, ਜਿਸ ਨੂੰ ਲੈ ਕੇ ਲੋਕਾਂ ਨੇ ਵਿਧਾਇਕ ਨੂੰ ਡੀਜ਼ਲ ਦੀ ਗੱਲ ਆਖੀ ਜਿਸ ਤੋਂ ਬਾਅਦ ਵਿਧਾਇਕ ਨੇ ਆਪਣੀ ਜੇਬ ਵਿੱਚੋਂ ਪੈਸੇ ਦੇ ਕੰਮ ਜਾਰੀ ਰੱਖਣ ਦੀ ਹਦਾਇਤ ਦਿੱਤੀ।