ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਹਰ ਪਰਿਵਾਰ ਦਾ ਹੰਗਾਮਾ; ਹਰਿਆਣਾ ਤੋਂ ਆਏ ਪਰਿਵਾਰ ਨੇ ਸਟਾਫ ’ਤੇ ਲਾਏ ਗਲਤ ਵਿਵਹਾਰ ਦੇ ਇਲਜ਼ਾਮ

0
6

 

ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਹਰ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਥੇ ਹਰਿਆਣਾ ਤੋੰ ਆਏ ਇਕ ਪਰਿਵਾਰ ਨੇ ਹਸਪਤਾਲ ਸਟਾਫ ਤੇ ਗਲਤ ਵਿਵਹਾਰ ਦੇ ਇਲਜਾਮ ਲਾਏ। ਪਰਿਵਾਰ ਦਾ ਇਲਜਾਮ ਸੀ ਕਿ ਹਸਪਤਾਲ ਸਟਾਫ ਨੇ ਉਨ੍ਹਾਂ ਨਾਲ ਬਦਸਲੂਕੀ ਕਰਨ ਦੇ ਨਾਲ ਨਾਲ ਹੱਥੋਪਾਈ  ਕੀਤੀ ਅਤੇ ਉਨ੍ਹਾਂ ਵੱਲੋਂ ਘਟਨਾ ਦੀ ਬਣਾਈ ਵੀਡੀਓ ਵੀ ਡਿਲੀਟ ਕਰ ਦਿੱਤੀ।  ਮਰੀਜ਼ ਬਿੰਦੂ ਦੇ ਪਰਿਵਾਰ ਅਨੁਸਾਰ, ਉਨ੍ਹਾਂ ਦੀ ਮਾਤਾ ਨੂੰ ਕੱਲ੍ਹ ਹਾਰਟ ਅਟੈਕ ਆਇਆ ਸੀ ਅਤੇ ਇਲਾਜ ਲਈ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਸੀ। ਪਰਿਵਾਰ ਦਾ ਆਰੋਪ ਹੈ ਕਿ ਪੈਸੇ ਲੈਣ ਦੇ ਬਾਵਜੂਦ ਉਨ੍ਹਾਂ ਦੀ ਮਾਤਾ ਨੂੰ ਬੁਨਿਆਦੀ ਸਹੂਲਤਾਂ ਤੱਕ ਨਹੀਂ ਦਿੱਤੀਆਂ ਗਈਆਂ। ਬਾਥਰੂਮ ਲਈ ਪਾਈਪ ਲਗਾਉਣ ਅਤੇ ਸਰੀਰ ਵਿਚੋਂ ਸਰਿੰਜ ਕੱਢਣ ਲਈ ਕਿਹਾ ਗਿਆ ਤਾਂ ਨਰਸ ਵੱਲੋਂ ਉਲਟੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ।
ਪਰਿਵਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਵਾਰਦਾਤ ਦੀ ਵੀਡੀਓ ਬਣਾਈ ਤਾਂ ਨਰਸ ਨੇ ਫੋਨ ਖੋਹ ਕੇ ਚਪੇੜ ਮਾਰੀ ਅਤੇ ਵੀਡੀਓ ਲਿਡੀਟ ਕਰ ਦਿੱਤੀ।  ਉਨ੍ਹਾਂ ਦੱਸਿਆ ਕਿ ਪੁਲਿਸ ਬੁਲਾਈ ਗਈ ਪਰ ਪੁਲਿਸ ਨੇ ਵੀ ਉਨ੍ਹਾਂ ਤੋਂ ਫੋਨ ਲੈਣ ਦੀ ਕੋਸ਼ਿਸ਼ ਕੀਤੀ। ਹਾਲਾਤ ਇੰਜ ਬਣ ਗਏ ਕਿ ਪਰਿਵਾਰ ਨੂੰ ਹੋਸਪਿਟਲ ਤੋਂ ਬਾਹਰ ਕੱਢ ਦਿੱਤਾ ਗਿਆ ਅਤੇ ਉਨ੍ਹਾਂ ਦੀ ਮਾਤਾ ਨੂੰ ਰੋਡ ‘ਤੇ ਬੈਠੇ ਚਾਰ ਘੰਟੇ ਹੋ ਚੁੱਕੇ ਹਨ। ਪਰਿਵਾਰ ਨੇ ਪ੍ਰਸ਼ਾਸਨ ਤੇ ਹਸਪਤਾਲ ਪ੍ਰਬੰਧਕਾਂ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੇ ਸੀਨੀਅਰ ਡਾਕਟਰ ਜਸਕਰਨ ਸਿੰਘ ਨੇ ਕਿਹਾ ਕਿ ਸਾਡੀ ਮੈਡੀਸਨ ਤਿੰਨ ਨੰਬਰ ਵਾਰਡ ਹੈ ਜਿੱਥੇ ਮੈਂ ਬਤੌਰ ਡਾਕਟਰ ਦਾ ਕੰਮ ਕਰਦਾ ਹਾਂ ਤੇ ਸਾਨੂੰ ਪਤਾ ਲੱਗਾ ਹੈ ਕਿ ਸਾਡੇ ਜੂਨੀਅਰ ਡਾਕਟਰਾਂ ਨਾਲ ਪੀੜਿਤ ਪਰਿਵਾਰ ਦਾ ਕੋਈ ਝਗੜਾ ਹੋਇਆ ਸੀ ਜਿਸ ਦੇ ਚਲਦੇ ਆਪਸ ਚ ਕਹਾ-ਸੁਣੀ ਹੋ ਗਈ। ਉਹਨਾਂ ਦੱਸਿਆ ਕਿ ਬਜ਼ੁਰਗ ਮਾਤਾ ਨੂੰ ਪਹਿਲਾਂ ਵੀ ਅਟੈਕ ਆਇਆ ਹੈ ਜਿਸ ਦੇ ਚਲਦੇ ਅਸੀਂ ਮਾਤਾ ਨੂੰ ਹਸਪਤਾਲ ਵਿੱਚ ਦੁਬਾਰਾ ਦਾਖਲ ਕਰ ਰਹੇ ਹਾਂ ਤੇ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾਵੇਗਾ ਉਥੇ ਹੀ ਉਹਨਾਂ ਕਿਹਾ ਕਿ ਸੀਨੀਅਰ ਡਾਕਟਰਾਂ ਵੱਲੋਂ ਡਾਕਟਰਾਂ ਦੇ ਖਿਲਾਫ ਇੱਕ ਬੋਰਡ ਬਣਾਇਆ ਗਿਆ ਜਿੱਥੇ ਇਹ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here