ਹੁਸ਼ਿਆਰਪੁਰ ’ਚ ਵਿਰੋਧੀਆਂ ’ਤੇ ਵਰ੍ਹੇ ਕੈਬਨਿਟ ਮੰਤਰੀ ਡਾ. ਰਵਜੋਤ/ ਪ੍ਰਤਾਪ ਬਾਜਵਾ ਤੇ ਸੁਖਬੀਰ ਬਾਦਲ ਵੱਲ ਸਾਧੇ ਸਿਆਸੀ ਨਿਸ਼ਾਨੇ/ ਕਿਹਾ, ਲੀਡਰੀ ਚਮਕਾਉਣ ਲਈ ਬੇਵਜ੍ਹਾ ਬਿਆਨਬਾਜ਼ੀ ਕਰ ਰਹੇ ਬਾਜਵਾ

0
9

 

ਹੁਸ਼ਿਆਰਪੁਰ ਵਿਖੇ ਡਾ. ਭੀਮ ਰਾਓ ਅੰਬੇਡਕਰ ਦੇ 134ਵੀਂ ਜਨਮ ਸ਼ਤਾਬਦੀ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਕੈਬਨਿਟ ਮੰਤਰੀ ਰਵਜੋਤ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਹੋਰ ਕਈ ਸੀਨੀਅਰ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਡਾ. ਰਵਜੋਤ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਦਰ ਦੀ ਦੇਸ਼ ਨੂੰ ਵੱਡੀ ਦੇਣ ਐ, ਇਸ ਲਈ ਹਰ ਭਾਰਤੀ ਨੂੰ ਡਾ. ਸਾਹਿਬ ਨੂੰ ਬਣਦਾ ਮਾਣ ਸਤਿਕਾਰ ਦੇਣਾ ਚਾਹੀਦਾ ਐ। ਇਸ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਤੇ ਅਕਾਲੀ ਆਗੂ ਸੁਖਬੀਰ ਬਾਦਲ ਵੱਲ ਤਿੱਖੇ ਨਿਸ਼ਾਨੇ ਸੇਧਦਿਆਂ ਉਨ੍ਹਾਂ ਕਿਹਾ ਕਿ ਪ੍ਰਤਾਪ ਬਾਜਵਾ ਬੇਦੁਕੀ ਬਿਆਨਬਾਜੀ ਕਰ ਕੇ ਆਪਣੀ ਲੀਡਰੀ ਚਮਕਾਉਣ ਦੇ ਰਾਹ ਪਏ ਹੋਏ ਨੇ। ਉਨ੍ਹਾਂ ਕਿਹਾ ਕਿ ਜੇਕਰ ਬਾਜਵਾ ਕੋਲ ਬੰਬਾਂ ਬਾਰੇ ਕੋਈ ਜਾਣਕਾਰੀ ਸੀ ਤਾਂ ਉਨ੍ਹਾਂ ਨੂੰ ਇਸਦੀ ਜਾਣਕਾਰੀ ਪੁਲਿਸ ਨੂੰ ਦੇਣੀ ਚਾਹੀਦੀ ਸੀ ਪਰ ਉਹ ਇਸ ਨਾਜੁਕ ਮੁੱਦੇ ਤੇ ਵੀ ਬਿਆਨਬਾਜ਼ੀ ਕਰ ਰਹੇ ਨੇ। ਸੁਖਬੀਰ ਬਾਦਲ ਦੇ ਮੁੜ ਪ੍ਰਧਾਨ ਬਣਨ ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਖੁਦ ਹੀ ਅਸਤੀਫਾ ਦੇ ਦਿੰਦੇ ਨੇ ਅਤੇ ਫਿਰ ਖੁਦ ਹੀ ਪ੍ਰਧਾਨ ਬਣ ਜਾਂਦੇ ਨੇ, ਇਸ ਲਈ ਉਨ੍ਹਾਂ ਦੇ ਮੁੜ ਪ੍ਰਧਾਨ ਬਣਨ ਤੇ ਬਹੁਤਾ ਕੁੱਝ ਨਹੀਂ ਕਿਹਾ ਜਾ ਸਕਦਾ।

LEAVE A REPLY

Please enter your comment!
Please enter your name here