ਪੰਜਾਬ ਨਾਭਾ ਪੁਲਿਸ ਵੱਲੋਂ ਜਾਸੂਸੀ ਦੇ ਦੋਸ਼ ਹੇਠ ਨੌਜਵਾਨ ਗ੍ਰਿਫਤਾਰ; ਜਾਸੂਸੀ ਲਈ ਵਰਤੇ ਜਾਂਦੇ 4 ਮੋਬਾਈਲ ਫੋਨ ਬਰਾਮਦ; ਫੌਜੀ ਤੇ ਸੰਵੇਦਨਸ਼ੀਲ ਜਾਣਕਾਰੀਆਂ ਪਾਕਿਸਤਾਨ ਭੇਜਣ ਦੇ ਲੱਗੇ ਇਲਜ਼ਾਮ By admin - August 6, 2025 0 6 Facebook Twitter Pinterest WhatsApp ਪਟਿਆਲਾ ਪੁਲਿਸ ਨੇ ਇਕ ਨੌਜਵਾਨ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਐ। ਫੜੇ ਗਏ ਮੁਲਜਮ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਫਰੀਦਪੁਰ, ਤਹਿਸੀਲ ਨਾਭਾ, ਜਿਲ੍ਹਾ ਪਟਿਆਲਾ ਵਜੋਂ ਹੋਈ ਐ। ਪੁਲਸ ਨੇ ਇਸ ਦੇ ਕਬਜੇ ਵਿਚੋਂ 4 ਮੋਬਾਈਲ ਫੋਨ ਬਰਾਮਦ ਕੀਤੇ ਨੇ, ਜਿਨ੍ਹਾਂ ਦੀ ਵਰਤੋਂ ਫੌਜੀ ਤੇ ਸੰਵੇਦਨਸ਼ੀਲ ਜਾਣਕਾਰੀਆਂ ਪਾਕਿਸਤਾਨ ਵਿਚ ਬੈਠੇ ਲੋਕਾਂ ਨੂੰ ਭੇਜੀਆਂ ਜਾਂਦੀਆਂ ਸਨ। ਅਧਿਕਾਰੀਆਂ ਨੇ ਮੁਲਜਮ ਦੀਆਂ ਗਤੀਵਿਧੀਆਂ ਨੂੰ ਦੇਸ਼ ਲਈ ਵੱਡਾ ਖਤਰਾ ਕਰਾਰ ਦਿੰਦਿਆਂ ਬਾਰੀਕੀ ਨਾਲ ਜਾਂਚ ਆਰੰਭ ਦਿੱਤੀ ਐ। ਉਧਰ ਮੁਲਜਮ ਤੇ ਉਸ ਦੇ ਪਰਿਵਾਰ ਨੇ ਖੁਦ ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਐ। ਪਰਿਵਾਰ ਦੇ ਦੱਸਣ ਮੁਤਾਬਕ ਉਹ ਮਿਹਨਤ-ਮਜਦੂਰੀ ਕਰ ਕੇ ਗੁਜਾਰਾ ਚਲਾਉਂਦੇ ਨੇ ਉਨ੍ਹਾਂ ਨੂੰ ਗੁਰਪ੍ਰੀਤ ਦੇ ਅਜਿਹੀ ਕਿਸੇ ਕਾਰਵਾਈ ਵਿਚ ਸ਼ਾਮਲ ਹੋਣ ਬਾਰੇ ਕੋਈ ਪਤਾ ਨਹੀਂ ਐ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਗੁਰਪ੍ਰੀਤ ਸਿੰਘ ਨਾਮ ਦੇ ਸਖਸ਼ ਨੂੰ ਗ੍ਰਿਫਤਾਰ ਕਰਨ ‘ਚ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਇਸ ਤੋਂ 4 ਮੋਬਾਇਲ ਫੋਨ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚ ਇਕ ਰੈਡਮੀ ਕੰਪਨੀ ਦਾ ਨੀਲੇ ਰੰਗ ਦਾ, ਇਕ ਸੈਮਸੰਗ ਕੰਪਨੀ ਦਾ ਬਲਿਊ-ਕਾਲੇ ਰੰਗ ਦਾ, ਇਕ ਜੀਉ ਕੰਪਨੀ ਦਾ ਨੀਲਾ ਤੇ ਇਕ ਵੀਵੋ ਕੰਪਨੀ ਦਾ ਕਾਲਾ ਫੋਨ ਸ਼ਾਮਲ ਹੈ। ਐਸਐਸਪੀ ਨੇ ਅੱਗੇ ਦੱਸਿਆ ਕਿ ਗੁਰਪ੍ਰੀਤ ਸਿੰਘ ਭਾਰਤ ਦੇ ਅੰਦਰ ਰਹਿੰਦੇ ਹੋਏ, ਭਾਰਤੀ ਮਿਲਟਰੀ ਦੀਆਂ ਗਤੀਵਿਧੀਆਂ ਅਤੇ ਸੰਵੇਦਨਸ਼ੀਲ ਜਾਣਕਾਰੀਆਂ ਪਾਕਿਸਤਾਨ ਵਿਚ ਬੈਠੇ ਵਿਅਕਤੀਆਂ ਤਕ ਪਹੁੰਚਾਉਂਦਾ ਸੀ। ਗੁਰਪ੍ਰੀਤ ਨੇ ਪੰਜਾਬੀ ਕੁੜੀ ਨਾਂ ਦੀ ਫੇਸਬੁੱਕ ਆਈਡੀ ਰਾਹੀਂ ਕਰਾਚੀ ਰਹਿਣ ਵਾਲੀ ਇੱਕ ਕੁੜੀ ਨਾਲ ਸੰਪਰਕ ਬਣਾਇਆ ਸੀ। ਉਸ ਦੇ ਕਹਿਣ ‘ਤੇ ਗੁਰਪ੍ਰੀਤ ਨੇ ਦਸੰਬਰ 2024 ਵਿਚ ਆਪਣੇ ਨਾਂ ‘ਤੇ BSNL ਕੰਪਨੀ ਦੀ ਸਿਮ ਜਾਰੀ ਕਰਵਾਈ, ਜਿਸ ਦਾ ਨੰਬਰ 76259-08945 ਸੀ ਅਤੇ ਉਸ ਨੰਬਰ ਦਾ ਵਟਸਐਪ ਐਕਟੀਵੇਸ਼ਨ ਕੋਡ ਉਸ ਕੁੜੀ ਨੂੰ ਭੇਜ ਦਿੱਤਾ। ਨਤੀਜੇ ਵਜੋਂ ਹੁਣ ਉਸ ਨੰਬਰ ਉੱਤੇ ਪਾਕਿਸਤਾਨ ਵਿਚ ਬੈਠੇ ਵਿਅਕਤੀ ਵਟਸਐਪ ਚਲਾ ਰਹੇ ਹਨ ਅਤੇ ਗੁਰਪ੍ਰੀਤ ਸਿੰਘ ਵੱਖ-ਵੱਖ ਐਪਸ ਰਾਹੀਂ ਉਨ੍ਹਾਂ ਨਾਲ ਸੰਪਰਕ ਵਿਚ ਰਿਹਾ। ਕੇਂਦਰੀ ਏਜੰਸੀਆਂ ਦੀ ਨਿਗਰਾਨੀ ਹੇਠ ਆਉਣ ਤੋਂ ਬਾਅਦ ਗੁਰਪ੍ਰੀਤ ਦੀ ਗ੍ਰਿਫਤਾਰੀ ਹੋਈ। ਇਲਜ਼ਾਮ ਹੈ ਕਿ ਉਹ ਸਿਮ ਕਾਰਡ, ਟੈਲੀਕਮ ਡਿਵਾਈਸ ਅਤੇ ਭਾਰਤੀ ਫੌਜ ਦੀ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਭੇਜਦਾ ਸੀ, ਜੋ ਦੇਸ਼ ਦੀ ਸੁਰੱਖਿਆ ਲਈ ਵੱਡਾ ਖਤਰਾ ਸੀ। ਦੂਜੇ ਪਾਸੇ, ਗ੍ਰਿਫਤਾਰ ਵਿਅਕਤੀ ਦਾ ਪਰਿਵਾਰ ਉਸ ਨੂੰ ਬੇਕਸੂਰ ਦੱਸ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਸਿਰਫ ਦਿਹਾੜੀਦਾਰ ਮਜ਼ਦੂਰ ਹਨ ਅਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਗੁਰਪ੍ਰੀਤ ਕਿਸੇ ਜਾਸੂਸੀ ਵਰਗੇ ਕੰਮ ‘ਚ ਸ਼ਾਮਲ ਸੀ