ਪੰਜਾਬ ਗੁਰਦਾਸਪੁਰ ਦੀ ਬਰਸਾਤੀ ਡਰੇਨ ’ਚ ਡੁੱਬਿਆ ਨੌਜਵਾਨ ਨੂੰ ਬਚਾਉਣ ਗਿਆ ਸਖਸ਼; ਓਵਰਫਲੋਅ ਸ਼ੱਕੀ ਡਰੇਨ ਅੰਦਰ ਦੋਵੇਂ ਜਣੇ ਲਾਪਤਾ By admin - August 6, 2025 0 7 Facebook Twitter Pinterest WhatsApp ਗੁਰਦਾਸਪੁਰ ਦੇ ਪਿੰਡ ਸਿੰਘੋਵਾਲ ਦੇ ਨਜ਼ਦੀਕ ਸੱਕੀ ਡਰੇਨ ਵਿੱਚ ਦੋ ਜਣਿਆਂ ਦੇ ਲਾਪਤਾ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਵੀਰੋ ਮਸੀਹ ਨਾਮ ਦਾ ਨੌਜਵਾਨ ਪੈਰ ਫਿਸਲਣ ਕਾਰਨ ਡਰੇਨ ਵਿੱਚ ਡਿੱਗ ਪਿਆ ਸੀ, ਜਿਸ ਨੂੰ ਬਚਾਉਣ ਲਈ ਪਿੰਡ ਮੁਕੰਦਪੁਰ ਦਾ ਰਹਿਣ ਵਾਲਾ ਗੁਰਦੀਪ ਸਿੰਘ ਨੇ ਡਰੇਨ ਵਿੱਚ ਛਾਲ ਮਾਰੀ ਪਰ ਬਦਕਿਸਮਤੀ ਨਾਲ ਉਹ ਵੀ ਬਾਹਰ ਨਹੀਂ ਨਿਕਲ ਸਕਿਆ। ਇਸ ਤਰ੍ਹਾਂ ਦੋਵੇਂ ਜਣੇ ਵੇਖਦੇ ਹੀ ਵੇਖਦੇ ਡਰੇਨ ਦੇ ਡੂੰਘੇ ਪਾਣੀ ਵਿਚ ਲਾਪਤਾ ਹੋ ਗਏ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੇ ਪ੍ਰਸ਼ਾਸਨ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਦੋਵਾਂ ਵੀ ਭਾਲ ਕੀਤੀ ਜਾ ਰਹੀ ਐ। ਮੌਕੇ ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਕ 45 ਸਾਲ ਦੇ ਵੀਰ ਮਸੀਹ ਆਪਣੇ ਖੇਤਾਂ ਦੇ ਵਿੱਚ ਜਾ ਰਿਹਾ ਸੀ ਤਾਂ ਸੱਕੀ ਡਰੇਨ ਨੂੰ ਪਾਰ ਕਰਦੇ ਹੋਏ ਅਚਾਨਕ ਹੀ ਡਰੇਨ ਵਿੱਚ ਡਿੱਗ ਗਿਆ, ਜਿਸ ਨੂੰ ਬਚਾਉਣ ਲਈ ਕੋਲੋਂ ਲੰਘ ਰਹੇ ਗੁਰਦੀਪ ਸਿੰਘ ਨਿਵਾਸੀ ਮੁਕੰਦਪੁਰ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਬਰਸਾਤ ਕਾਰਨ ਪਾਣੀ ਨਾਲ ਭਰੀ ਹੋਈ ਡਰੇਨ ਤੋਂ ਬਾਹਰ ਨਹੀਂ ਨਿਕਲ ਪਾਇਆ। ਲੋਕਾਂ ਦਾ ਕਹਿਣਾ ਹੈ ਕਿ ਸ਼ਾਇਦ ਡਰੇਨ ਵਿੱਚ ਜੰਗਲੀ ਬੂਟੀ ਜ਼ਿਆਦਾ ਹੋਣ ਦੇ ਕਾਰਨ ਦੋਨੋਂ ਜਣੇ ਉਥੇ ਫਸ ਗਏ ਹਨ। ਦੋਵਾਂ ਦੀ ਭਾਲ ਲਈ ਪ੍ਰਸ਼ਾਸਨ ਵੱਲੋਂ ਗੋਤਾਖੋਰ ਟੀਮਾਂ ਨੂੰ ਬੁਲਾਇਆ ਗਿਆ ਹੈ।