ਲੁਧਿਆਣਾ ’ਚ ਵਿਆਹੁਤਾ ਦੀ ਭੇਦਭਰੀ ਹਾਲਤ ’ਚ ਮੌਤ/ ਸਹੁਰਾ ਪਰਿਵਾਰ ’ਤੇ ਲੱਗੇ ਕੁੱਟਮਾਰ ਕਰ ਕੇ ਕਤਲ ਦੇ ਇਲਜ਼ਾਮ/ ਪੇਕਾ ਪਰਿਵਾਰ ਨੇ ਮੰਗਿਆ ਇਨਸਾਫ਼, ਪੁਲਿਸ ਕਰ ਰਹੀ ਜਾਂਚ

0
7

ਲੁਧਿਆਣਾ ਦੇ ਇਆਲੀ ਇਲਾਕੇ ਚ ਇਕ ਵਿਆਹੁਤਾ ਦਾ ਭੇਦਭਰੀ ਹਾਲਤ ਵਿਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਐ। ਮ੍ਰਿਤਕਾ ਪਛਾਣ 29 ਸਾਲਾ ਸ਼ਿਵਾਨੀ ਵਜੋਂ ਹੋਈ ਐ। ਯੂਪੀ ਨਾਲ ਸਬੰਧਤ ਮ੍ਰਿਤਕ ਦੇ ਮਾਪਿਆਂ ਦੇ ਦੱਸਣ ਮੁਤਾਬਕ ਸ਼ਿਵਾਨੀ ਨੇ 2016 ਵਿਚ ਉਨ੍ਹਾਂ ਦੀ ਮਰਜ਼ੀ ਦੇ ਖਿਲਾਫ ਜਾ ਕੇ ਰੋਹਿਤ ਨਾਮ ਦੇ ਨੌਜਵਾਨ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਪਰ ਵਿਆਹ ਤੋਂ ਬਾਅਦ ਸਹੁਰਾ ਪਰਿਵਾਰ ਬੱਚਾ ਨਾ ਹੋਣ ਕਾਰਨ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਸੀ। ਬੀਤੇ ਦਿਨ ਉਨ੍ਹਾਂ ਦੇ ਲੜਕੀ ਨੇ ਸਹੁਰਾ ਪਰਿਵਾਰ ਵੱਲੋਂ ਕੁੱਟਮਾਰ ਕਰਨ ਸਬੰਧੀ ਫੋਨ ਕੀਤਾ ਸੀ, ਜਿਸ ਤੋਂ ਬਾਦ ਸਹੁਰਾ ਪਰਿਵਾਰ ਨੇ ਉਸ ਦਾ ਫੋਨ ਖੋਹ ਲਿਆ ਅਤੇ ਅੱਜ ਉਨ੍ਹਾਂ ਨੂੰ ਸ਼ਿਵਾਨੀ ਦੀ ਮੌਤ ਹੋ ਦੀ ਸੂਚਨਾ ਮਿਲੀ ਐ। ਮ੍ਰਿਤਕਾ ਦੀ ਲਾਸ਼ ਇਕ ਦਰੱਖਤ ਨਾਲ ਲਟਕਦੀ ਹਾਲਤ ਵਿਚ ਮਿਲੀ ਐ। ਪਰਿਵਾਰ ਦੇ ਇਲਜਾਮ ਐ ਕਿ ਮ੍ਰਿਤਕਾ ਦੇ ਪਤੀ ਅਤੇ ਬਾਕੀ ਪਰਿਵਾਰ ਨੇ ਸ਼ਿਵਾਨੀ ਦੀ ਕੁੱਟਮਾਰ ਕਰਨ ਬਾਅਦ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਐ ਅਤੇ ਮੌਤ ਨੂੰ ਆਤਮ ਹੱਤਿਆ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ। ਪੀੜਤ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਐ। ਉਧਰ ਪਰਿਵਾਰ ਦੇ ਸ਼ਿਕਾਇਤ ਤੇ ਪੀਏਯੂ ਥਾਣੇ ਦੀ ਪੁਲਿਸ ਨੇ ਮ੍ਰਿਤਕਾ ਦੇ ਪਤੀ ਤੇ ਬਾਕੀ ਮੈਂਬਰਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਐ।

 

LEAVE A REPLY

Please enter your comment!
Please enter your name here