ਪੰਜਾਬ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਫਿਰ ਮਿਲੀ ਪੈਰੋਲ; 40 ਦਿਨ ਲਈ ਫਿਰ ਜੇਲ੍ਹ ਤੋਂ ਬਾਹਰ ਆਏ ਰਾਮ ਰਹੀਮ By admin - August 5, 2025 0 4 Facebook Twitter Pinterest WhatsApp ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਵਾਰ ਫਿਰ ਪੈਰੋਲ ਮਿਲ ਗਈ ਐ। ਇਸ ਵਾਰ ਉਹ 40 ਦਿਨਾਂ ਦੀ ਪੈਰੋਲ ਤੇ ਬਾਹਰ ਆਏ ਨੇ। ਉਨ੍ਹਾਂ ਨੂੰ ਸਵੇਰੇ ਸਖਤ ਪੁਲਿਸ ਸੁਰੱਖਿਆ ਹੇਠ ਜੇਲ ਵਿਚੋਂ ਬਾਹਰ ਕੱਢ ਕੇ ਡੇਰਾ ਸਿਰਸਾ ਲਈ ਰਵਾਨਾ ਕੀਤਾ ਗਿਆ ਐ ਜਿੱਥੇ ਉਹ ਇਸ ਪੈਰੋਲ ਦੌਰਾਨ ਰਹਿਣਗੇ। ਰਾਮ ਰਹੀਮ ਦੇ ਵਕੀਲ ਜਤਿੰਦਰ ਖੁਰਾਨਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ 40 ਦਿਨ ਦੀ ਪੈਰੋਲ ਮਿਲੀ ਐ ਅਤੇ ਇਸ ਦੌਰਾਨ ਉਹ ਡੇਰਾ ਸਿਰਸਾ ਵਿਖੇ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਨੂੰ ਪੈਰੋਲ ਜਾਂ ਫਰਲੋ ਪੂਰੀ ਤਰ੍ਹਾਂ ਕਾਨੂੰਨੀ ਦਾਇਰਾ ਵਿਚ ਹੀ ਹੁੰਦੀ ਐ। ਦੱਸਣਯੋਗ ਐ ਕਿ ਡੇਰਾ ਮੁਖੀ 14ਵੀਂ ਵਾਰ ਜੇਲ੍ਹ ਵਿਚੋਂ ਬਾਹਰ ਆਏ ਹਨ। ਇਸ ਤੋਂ ਪਹਿਲਾਂ 9 ਅਪਰੈਲ ਨੂੰ ਉਹ 21 ਦਿਨ ਦੀ ਫਰਲੋ ਮਿਲਣ ਬਾਅਦ ਬਾਹਰ ਆਏ ਸਨ। ਦੱਸ ਦਈਏ ਕਿ ਰਾਮ ਰਹੀਮ ਸਾਧਵੀਆਂ ਨਾਲ ਬਲਾਤਕਾਰ ਅਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲ ਕਾਂਡ ਵਿਚ ਸਜ਼ਾ ਕੱਟ ਰਹੇ ਨੇ।