ਪੰਜਾਬ ਲੰਬੀ ’ਚ ਨਹਿਰੀ ਪਾਣੀ ਨੂੰ ਲੈ ਕੇ ਦੋ ਪਿੰਡਾਂ ਵਿਚਾਲੇ ਠਣੀ; ਮਿਲੀਭੁਗਤ ਤਹਿਤ ਮੋਘਾ ਨੀਂਵਾ ਕਰਨ ਦੇ ਲਾਏ ਇਲਜ਼ਾਮ By admin - August 5, 2025 0 5 Facebook Twitter Pinterest WhatsApp ਮੁਕਤਸਰ ਸਾਹਿਬ ਅਧੀਨ ਆਉਂਦੇ ਹਲਕਾ ਲੰਬੀ ਦੇ ਪਿੰਡ ਡੱਬਵਾਲੀ ਡਾਬ ਅਤੇ ਸ਼ਾਮਖੇੜਾ ਵਿਚਾਲੇ ਨਹਿਰੀ ਪਾਣੀ ਦੀ ਵੰਡ ਦਾ ਮਾਮਲਾ ਇਕ ਫਿਰ ਗਰਮਾ ਗਿਆ ਐ। ਡੱਬਵਾਲੀ ਢਾਬ ਦੇ ਕਿਸਾਨਾਂ ਨੇ ਪਿੰਡ ਸ੍ਹਾਮ ਖੇੜਾ ਕਿਸਾਨਾਂ ਤੇ ਨਹਿਰੀ ਵਿਭਾਗ ਦੀ ਮਿਲੀਭੁਗਤ ਨਾਲ ਮੋਘੇ ਨੂੰ ਪੁੱਟ ਕੇ ਨੀਵਾ ਕਰਨ ਦੇ ਇਲਜਾਮ ਲਾਏ ਨੇ। ਮੌਕੇ ਤੇ ਪਹੁੰਚੇ ਨਹਿਰੀ ਵਿਭਾਗ ਦੇ ਐਸਡੀਓ ਨੇ ਕਿਹਾ ਕਿ ਦੋਵਾਂ ਪਿੰਡਾਂ ਨੂੰ ਬਰਾਬਰ ਪਾਣੀ ਦੇਣ ਲਈ ਮੋਘੇ ਨੂੰ ਕੁੱਝ ਨੀਵਾਂ ਕਰਨ ਦੀ ਜ਼ਰੂਰਤ ਸੀ ਪਰ ਪਿੰਡ ਵਾਸੀਆਂ ਦੇ ਵਿਰੋਧ ਕਾਰਨ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ ਐ। ਫਿਲਹਾਲ ਦੋਵੇਂ ਧਿਰਾਂ ਨੇ ਇਕ-ਦੂਜੇ ਤੇ ਪਾਣੀ ਵੱਧ ਲੈਣ ਦੇ ਇਲਜਾਮ ਲਾਏ ਨੇ। ਦੱਸਣਯੋਗ ਐ ਕਿ ਪਿੰਡ ਡੱਬਵਾਲੀ ਦੇ ਕਿਸਾਨਾਂ ਦੀ ਸ਼ਿਕਾਇਤ ਸੀ ਕਿ ਉਨ੍ਹਾਂ ਦਾ ਪਿੰਡ ਕਰਮਗੜ੍ਹ ਮਈਨਰ ਦੀਆਂ ਟੇਲਾਂ ’ਤੇ ਪੈਣ ਕਰਕੇ ਉਨ੍ਹਾਂ ਖੇਤਾਂ ਨੂੰ ਪੂਰਾ ਪਾਣੀ ਨਹੀਂ ਮਿਲ ਰਿਹਾ ਜਿਸ ਨੂੰ ਦੇਖਦੇ ਹੋਏ ਨਹਿਰੀਂ ਵਿਭਾਗ ਨੇ ਨਵੇਂ ਸਿਰ ਤੋਂ ਪੈਮਾਇਸ਼ ਕਰਕੇ ਪਾਣੀ ਪਹੁੰਚਦਾ ਕੀਤਾ ਸੀ ਪਰ ਉਸ ਸਮੇ ਪਿਛਲੇਂ ਪਿੰਡ ਸ੍ਹਾਮ ਖੇੜਾ ਦਾ ਕਿਸਾਨਾਂ ਦਾ ਇਲਜਾਮ ਸੀ ਕਿ ਹੁਣ ਉਨ੍ਹਾਂ ਦੇ ਪਿੰਡ ਦਾ ਪਾਣੀ ਘੱਟ ਗਿਆ ਜਿਸ ਨੂੰ ਲੈ ਕੇ ਕਾਫੀ ਵਿਵਾਦ ਚਲਦਾ ਰਿਹਾ। ਆਖਰ ਮੌਕੇ ਤੇ ਪਹੁੰਚੇ ਖੇਤੀਬਾੜੀ ਮੰਤਰੀ ਖੁੱਡੀਆਂ ਦੇ ਦਖਲ ਤੋਂ ਬਾਅਦ ਦੋਵੇਂ ਪਿੰਡਾਂ ਦੇ ਸਹਿਮਤੀ ਨਾਲ ਮਸਲਾ ਹੱਲ ਹੋ ਗਿਆ ਸੀ ਪਰ ਅੱਜ ਫਿਰ ਪਿੰਡ ਡੱਬਵਾਲੀ ਦੇ ਕਿਸਾਨਾਂ ਨੇ ਨਹਿਰੀ ਵਿਭਾਗ ਦੇ ਜੇਈ ਤੇ ਮਿਲੀਭੁਗਤ ਕਰ ਕੇ ਮੋਘਾ ਨੀਵਾ ਕਰਨ ਦੇ ਇਲਜਾਮ ਲਾਏ ਨੇ। ਦੂਜੇ ਪਾਸੇ ਸੂਚਨਾ ਮਿਲਣ ਤੇ ਮੌਕੇ ਪੁੱਜੇ ਨਹਿਰੀਂ ਵਿਭਾਗ ਦੇ ਐਸਡੀਓ ਕੁਨਾਲ ਢਿਗੜਾ ਅਤੇ ਜੇਈ ਨੇ ਮੀਡੀਆ ਨੂੰ ਦੱਸਿਆ ਕਿ ਟੇਲਾ ’ਤੇ ਪਾਣੀ ਦੀ ਵਾਧ ਘਾਟ ਰਹਿ ਜਾਂਦੀ ਹੈ, ਜਿਸ ਨੂੰ ਪੂਰਾ ਕਰਨ ਲਈ ਸ੍ਹਾਮ ਖੇੜਾ ਵਾਲੇ ਦਾ ਲੇਵਲ ਇਕ-ਦੋ ਇੰਚ ਨੀਵਾਂ ਕਰਨਾ ਪਵੇਗਾ। ਦੂਜੇ ਪਾਸੇ ਪਿੰਡ ਵਾਲਿਆਂ ਦਾ ਗੁੱਸਾ ਵੱਧਦਾ ਦੇਖਦੇ ਹੋਏ ਵਿਭਾਗ ਵਲੋ ਲਿਆਂਦਾ ਟਰੈਕਟਰ ਅਤੇ ਕਟਰ ਲੈ ਕੇ ਵਾਪਸ ਪਰਤਣਾ ਪਿਆ ਐ।