ਪੰਜਾਬ ਅੰਮ੍ਰਿਤਸਰ ਮਜੀਠਾ ਰੋਡ ਸ਼ਾਸਤਰੀ ਨਗਰ ‘ਚ ਐਨਆਈਏ ਦੀ ਰੇਡ; ਇਮੀਗ੍ਰੇਸ਼ਨ ਕੰਮ ਕਰਦੇ ਵਿਅਕਤੀ ਦੇ ਘਰ ਕੀਤੀ ਛਾਪੇਮਾਰੀ By admin - August 5, 2025 0 5 Facebook Twitter Pinterest WhatsApp ਐਨਆਈਏ ਵੱਲੋਂ ਅੱਜ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਪੈਂਦੇ ਸ਼ਾਸਤਰੀ ਨਗਰ ਇਲਾਕੇ ਵਿਚ ਰਹਿੰਦੇ ਵਿਸ਼ਾਲ ਸ਼ਰਮਾ ਨਾਮ ਦੇ ਸਖਸ ਦੇ ਘਰ ਤੇ ਰੇਡ ਕੀਤੀ। ਜਾਣਕਾਰੀ ਵਿਸ਼ਾਲ ਸ਼ਰਮਾ ਰਣਜੀਤ ਐਵਨਿਊ ਇਲਾਕੇ ਅੰਦਰ ਇਮੀਗ੍ਰੇਸ਼ਨ ਏਜੰਟ ਵਜੋਂ ਕੰਮ ਕਰਦੇ ਨੇ ਅਤੇ ਐਨਆਈਏ ਦੀ ਟੀਮ ਨੇ ਉਨ੍ਹਾਂ ਦੇ ਘਰ ਅੰਦਰ ਦਸਤਾਵੇਜਾਂ ਦੀ ਜਾਂਚ ਕੀਤੀ ਐ। ਛਾਪੇਮਾਰੀ ਦੌਰਾਨ ਐਨਆਈਏ ਅਧਿਕਾਰੀਆਂ ਨੇ ਘਰ ਵਿੱਚ ਦਸਤਾਵੇਜਾਂ ਦੀ ਜਾਂਚ ਕੀਤੀ ਗਈ ਐ। ਕਾਰਵਾਈ ਦੌਰਾਨ ਘਰ ਦੇ ਮੈਂਬਰਾਂ ਨੂੰ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਹ ਰੇਡ ਕਿਸ ਕੇਸ ਜਾਂ ਜਾਂਚ ਦੇ ਸੰਦਰਭ ਵਿੱਚ ਹੋ ਰਹੀ ਹੈ, ਇਸ ਦੀ ਖਬਰ ਲਿਖੇ ਜਾਣ ਤਕ ਅਧਿਕਾਰਕ ਪੁਸ਼ਟੀ ਨਹੀਂ ਸੀ ਹੋਈ। ਸੂਤਰਾਂ ਮੁਤਾਬਕ ਇਹ ਜਾਂਚ ਕਿਸੇ ਵਿਸ਼ੇਸ਼ ਕੇਸ ਜਾਂ ਸ਼ੱਕੀ ਗਤੀਵਿਧੀ ਨਾਲ ਜੁੜੀ ਹੋ ਸਕਦੀ ਹੈ।