ਭਾਜਪਾ ਹਾਈਕਮਾਨ ਨੇ ਮੋਗਾ ਦੇ ਜ਼ਿਲ੍ਹਾ ਮੁਖੀ ਡਾ. ਸੀਮੰਤ ਗਰਗ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਹਾਈ ਕਮਾਨ ਨੇ ਡਾ. ਸੀਮੰਤ ਗਰਗ ਦੀ ਥਾਂ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਨੂੰ ਜ਼ਿਲ੍ਹੇ ਦੇ ਨਵੇਂ ਭਾਜਪਾ ਮੁਖੀ ਦੀ ਜ਼ਿੰਮੇਵਾਰੀ ਸੌਂਪੀ ਗਈ ਐ। ਰਾਜੇਸ਼ ਬੱਗਾ ਨੇ ਭਾਜਪਾ ਵਰਕਰਾਂ ਦੇ ਸਾਹਮਣੇ ਡਾ. ਹਰਜੋਤ ਕਮਲ ਦੇ ਨਾਮ ਦਾ ਐਲਾਨ ਕੀਤਾ। ਆਪਣੀ ਨਿਯੁਕਤੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਹਰਜੋਤ ਕਮਲ ਨੇ ਕਿਹਾ ਕਿ ਉਹ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਮੋਗਾ ਜ਼ਿਲ੍ਹੇ ਵਿੱਚ ਭਾਜਪਾ ਦਾ ਝੰਡਾ ਬੁਲੰਦ ਕਰਨਗੇ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕ ਵੀ ਭਾਜਪਾ ਨੂੰ ਪਸੰਦ ਕਰ ਰਹੇ ਨੇ ਅਤੇ ਆਉਂਦੀਆਂ ਅਸੰਬਲੀ ਚੋਣਾਂ ਵਿਚ ਭਾਜਪਾ ਸ਼ਾਨਦਾਰ ਪ੍ਰਦਰਸ਼ਨ ਕਰੇਗੀ।