ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸੁਣਾਇਆ ਫਰਜ਼ੀ ਮੁਕਾਬਲੇ ਦਾ ਫੈਸਲਾ; ਐਸਐਸਪੀ ਸਮੇਤ 5 ਪੁਲਿਸ ਮੁਲਾਜ਼ਮਾਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ; 32 ਸਾਲਾਂ ਬਾਅਦ ਬਾਅਦ ਮਿਲਿਆ ਇਨਸਾਫ਼, 1993 ਨੂੰ ਹੋਇਆ ਸੀ ਮੁਕਾਬਲਾ

0
4

ਮੋਹਾਲੀ ਦੀ ਸੀਬੀਆਈ ਅਦਾਲਤ ਨੇ 32 ਸਾਲ ਪੁਰਾਣੇ ਫਰਜ਼ੀ ਮੁਕਾਬਲਾ ਮਾਮਲੇ ਦਾ ਫੈਸਲਾ ਸੁਣਾ ਦਿੱਤਾ ਐ। ਅਦਾਲਤ ਨੇ ਇਕ ਸੇਵਾ ਮੁਕਤ ਐਸਐਸਪੀ ਸਮੇਤ 5 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਐ। ਅਦਾਲਤ ਨੇ ਇਹ ਫੈਸਲਾ 3 ਦਹਾਕਿਆਂ ਦੀ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਸੁਣਾਇਆ ਐ। ਘਟਨਾ ਤਰਨ ਤਾਰਨ ਨਾਲ ਸਬੰਧਤ ਐ, ਜਿੱਥੇ 1993 ਵਿਚ ਪੁਲਿਸ ਨੇ 7 ਨੌਜਵਾਨਾਂ ਨੂੰ ਦੋ ਵੱਖ ਵੱਖ ਮੁਕਾਬਲਿਆਂ ਵਿਚ ਮਾਰੇ ਗਏ ਦਿਖਾਇਆ ਗਿਆ ਸੀ।
ਇਸ ਮਾਮਲੇ ਵਿਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸੇਵਾਮੁਕਤ ਐਸਐਸਪੀ ਭੁਪਿੰਦਰਜੀਤ ਸਿੰਘ ਅਤੇ ਸੇਵਾਮੁਕਤ ਡੀਐਸਪੀ ਦਵਿੰਦਰ ਸਿੰਘ ਸਮੇਤ 5 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਨ੍ਹਾਂ ਪੁਲਿਸ ਮੁਲਾਜ਼ਮਾਂ ‘ਤੇ ਆਈਪੀਸੀ ਦੀ ਧਾਰਾ 302 (ਕਤਲ) ਅਤੇ 120-ਬੀ (ਅਪਰਾਧਿਕ ਸਾਜ਼ਿਸ਼) ਤਹਿਤ ਮੁਕੱਦਮਾ ਚਲਾਇਆ ਗਿਆ ਸੀ। ਸ਼ੁਰੂ ਵਿੱਚ ਇਸ ਮਾਮਲੇ ਵਿੱਚ 10 ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਬਣਾਇਆ ਗਿਆ ਸੀ, ਪਰ ਮੁਕੱਦਮੇ ਦੌਰਾਨ 5 ਦੀ ਮੌਤ ਹੋ ਗਈ।
ਇਹ ਮਾਮਲਾ 27 ਜੂਨ 1993 ਦਾ ਹੈ, ਜਦੋਂ 7 ਨੌਜਵਾਨਾਂ ਨੂੰ ਦੋ ਵੱਖ-ਵੱਖ ਮੁਕਾਬਲਿਆਂ ਵਿੱਚ ਮਾਰੇ ਗਏ ਦਿਖਾਇਆ ਗਿਆ ਸੀ। ਜਾਂਚ ਤੋਂ ਪਤਾ ਲੱਗਾ ਕਿ ਇਨ੍ਹਾਂ ਵਿੱਚੋਂ 4 ਨੌਜਵਾਨ ਵਿਸ਼ੇਸ਼ ਪੁਲਿਸ ਅਫ਼ਸਰ (ਐਸਪੀਓ) ਵਜੋਂ ਤਾਇਨਾਤ ਸਨ। ਦੋਸ਼ੀ ਪੁਲਿਸ ਮੁਲਾਜ਼ਮਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਚੁੱਕਿਆ, ਉਨ੍ਹਾਂ ਨੂੰ ਕਈ ਦਿਨਾਂ ਤੱਕ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਿਆ, ਅਤੇ ਫਿਰ ਤਸੀਹੇ ਦੇਣ ਬਾਅਦ ਝੂਠਾ ਮੁਕਾਬਲਾ ਦਿਖਾ ਕੇ ਉਨ੍ਹਾਂ ਨੂੰ ਮਾਰ ਦਿੱਤਾ। ਸੁਖਦੇਵ ਸਿੰਘ ਅਤੇ ਛਿੰਦਾ ਸਿੰਘ ਦੇ ਪੀੜਤ ਪਰਿਵਾਰਾਂ ਨੇ 32 ਸਾਲਾਂ ਤੱਕ ਇਨਸਾਫ਼ ਲਈ ਸੰਘਰਸ਼ ਕੀਤਾ। ਸੋਮਵਾਰ ਨੂੰ ਅਦਾਲਤ ਦਾ ਫੈਸਲਾ ਆਉਂਦੇ ਹੀ ਪਰਿਵਾਰਾਂ ਨੇ ਸੁੱਖ ਦਾ ਸਾਹ ਲਿਆ ਐ।

 

LEAVE A REPLY

Please enter your comment!
Please enter your name here