ਲੈਂਡ ਪੁਲਿੰਗ ਨੀਤੀ ਨੂੰ ਲੈ ਕੇ ਬੋਲੇ ਸਿੱਖਿਆ ਮੰਤਰੀ ਹਰਜੋਤ ਬੈਂਸ; ਵਿਰੋਧੀਆਂ ’ਤੇ ਲਾਏ ਗ਼ਲਤ-ਫਹਿਮੀਆਂ ਫੈਲਾਉਣ ਦੇ ਇਲਜ਼ਾਮ; ਕਿਹਾ, ਪਿਛਲੀਆਂ ਸਰਕਾਰਾਂ ਨੇ ਬਣਾਈ ਸੀ ਇਹ ਨੀਤੀ

0
4

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਲੈਂਡ ਪੁਲਿੰਗ ਨੀਤੀ ਨੂੰ ਲੈ ਕੇ ਰਵਾਇਤੀ ਪਾਰਟੀਆਂ ਨੂੰ ਘੇਰਿਆ ਐ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਜੋਤ ਬੈਂਸ ਨੇ ਕਿਹਾ ਕਿ ਲੈਂਡ ਪੁਲਿੰਗ ਨੀਤੀ ਆਮ ਆਦਮੀ ਪਾਰਟੀ ਨੇ ਨਹੀਂ ਬਣਾਈ ਬਲਕਿ ਇਹ ਪਿਛਲੀਆਂ ਸਰਕਾਰਾਂ ਦੀ ਦੇਣ ਐ। ਅਕਾਲੀ ਦਲ ਵੱਲ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਜਦੋਂ ਇਨ੍ਹਾਂ ਨੇ ਆਪਣੇ ਸੁੱਖ ਵਿਲਾਸ ਬਣਾਉਣੇ ਸੀ, ਉਸ ਵੇਲੇ ਇਨ੍ਹਾਂ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਦਿਖਾਈ ਨਹੀਂ ਦਿੱਤੀਆਂ ਅਤੇ ਹੁਣ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦਾ ਢੰਡੋਰਾ ਪਿੱਟ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਨੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਵੇਲੇ ਲੈਂਡ ਪੁਲਿੰਗ ਨੀਤੀ ਸਹੀ ਸੀ ਅਤੇ ਹੁਣ ਜਦੋਂ ਇਸ ਵਿਚ ਬਹੁਤ ਸਾਰੇ ਸੁਧਾਰ ਕਰ ਕੇ ਕਿਸਾਨਾਂ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਐ ਤਾਂ ਇਹ ਉਸ ਦਾ ਵਿਰੋਧ ਕਰਨ ਲੱਗ ਪਏ ਨੇ। ਉਨ੍ਹਾਂ ਕਿਹਾ ਕਿ ਨਵੀਂ ਪਾਲਸੀ ਤਹਿਤ ਕਿਸੇ ਵੀ ਕਿਸਾਨ ਦੀ ਧੱਕੇ ਨਾਲ ਜ਼ਮੀਨ ਨਹੀਂ ਲਈ ਜਾਵੇਗੀ ਅਤੇ ਇਹ ਨੀਤੀ ਕਿਸਾਨਾਂ ਲਈ ਬਹੁਤ ਫਾਇਦੇਮੰਦੀ ਐ।
ਉਹਨਾਂ ਨੇ ਕਿਹਾ ਕਿ ਲੈਂਡ ਪੁਲਿੰਗ ਪਾਲਿਸੀ ਕੋਈ ਆਮ ਆਦਮੀ ਪਾਰਟੀ ਜਾ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਬਣਾਈ ਹੋਈ ਸੀ ਨਹੀਂ ਹੈ। ਇਹ ਪਿਛਲੀਆਂ ਸਰਕਾਰਾਂ ਦੁਆਰਾ ਬਣਾਈ ਹੋਈ ਪਾਲਿਸੀ ਹੈ। ਜਿਹੜੀ ਲੋਕ ਅੱਜ ਕਰਦੇ ਅਕਾਲੀ ਦਲ ਧਰਨਾ ਲਾਉਂਦਾ ਕਿ ਇਹ ਉਹੀ ਅਕਾਲੀ ਦਲ ਹੈ ਜਿਸਨੇ ਨਿਊ ਚੰਡੀਗੜ੍ਹ ਇਹ ਕਿਵੇਂ ਬਣਿਆ। ਇਹਨਾਂ ਨੇ ਆਪਣਾ ਸੁੱਖ ਵਿਲਾਸ ਬਣਾਈਆਂ ਉਦੋਂ ਕਿਸਾਨਾਂ ਦੀ ਜਮੀਨਾਂ ਨਹੀਂ ਦਿਖਦੀਆਂ ਸੀ ਉਦੋਂ ਲੈਂਡ ਪੁਲਿੰਗ ਪਾਲਿਸੀ  ਬਹੁਤ ਵਧੀਆ ਸੀ। ਕਿਉਂਕਿ ਇਹਨਾਂ ਦੇ ਹੋਟਲ ਬੰਨਣੇ ਸੀ ਤੇ ਉਸ ਲੈਂਡ ਪੁਲਿੰਗ ਪਾਲਿਸੀ ਵਿੱਚ ਧੱਕੇ ਨਾਲ ਕਿਸਾਨਾਂ ਦੀਆਂ ਜਮੀਨਾਂ ਲੈ ਸਕਦੇ ਸਨ। ਪਰ ਹੁਣ ਤੇ ਹੁਣ ਜਦੋਂ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਤਾਂ ਇਹ ਵਿਰੋਧ ਵਿਚ ਉਤਰ ਆਏ ਨੇ।
ਉਨਾਂ ਕਿਹਾ ਕਿ ਕਿਸੇ ਵੀ ਕਿਸਾਨ ਦੀ ਜਮੀਨ ਧੱਕੇ ਨਾਲ ਨਹੀਂ ਲਈ ਜਾਵੇਗੀ, ਜਿਹੜਾ ਕਿਸਾਨ, ਪਿੰਡ ਜਾਂ ਇਲਾਕਾ ਜ਼ਮੀਨ ਨਹੀਂ ਦੇਣਾ ਚਾਹੁੰਦਾ ਉਸਦੀ ਜਮੀਨ ਨਹੀਂ ਲਈ ਜਾਵੇਗੀ। ਜਿਹੜੇ ਇਸ ਦਾ ਫਾਇਦਾ ਲੈਣਾ ਚਾਹੁੰਦਾ ਹੈ ਉਹ ਇਸ ਪਾਲਿਸੀ ਦੇ ਅਧੀਨ ਫਾਇਦਾ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਦਾ ਇਸ ਵਿੱਚ ਵੱਡਾ ਫਾਇਦਾ ਹੈ। ਤਿੰਨ ਸਾਲ ਲੋਕ ਜਦੋਂ ਤੱਕ ਉਹਦਾ ਕਬਜ਼ਾ ਨਹੀਂ ਹੁੰਦਾ ਸਰਕਾਰ ਖੇਤੀ ਵੀ ਕਰ ਸਕਦੇ ਹੋ ਤੇ ਇੱਕ ਲੱਖ ਸਾਲ ਦਾ ਵੀ ਮਿਲਣਾ ਹੈ । ਉਨ੍ਹਾਂ ਕਿਹਾ ਕਿ ਇਸ ਪੋਲਿਸੀ ਵਿੱਚ ਹੋਰ ਵੀ ਬਹੁਤ ਸਾਰੇ ਸੁਧਾਰ ਕੀਤੇ ਗਏ ਨੇ। ਪਰ ਫਿਰ ਵੀ ਅਗਰ ਕਿਸੇ ਨੂੰ ਇਤਰਾਜ਼ ਹੈ ਅਗਰ ਕੋਈ ਪਾਲਿਸੀ ਅਧੀਨ ਨਹੀਂ ਆਉਣਾ ਚਾਹੁੰਦਾ ਤਾਂ ਉਸ ਦੀ ਮਰਜ਼ੀ ਹੈ ਕਿਸੇ ਨਾਲ ਵੀ ਸਰਕਾਰ ਧੱਕੇ ਨਾਲ ਨਹੀਂ ਕਰੇਗੀ।

LEAVE A REPLY

Please enter your comment!
Please enter your name here