ਜਲਾਲਾਬਾਦ ਹਲਕੇ ਵਿੱਚ ਬਰਸਾਤ ਦੇ ਪਾਣੀ ਕਾਰਨ ਸੇਮ ਨਾਲਾ ਟੁੱਟਣ ਦੇ ਨਾਲ ਪਿੰਡ ਸਜਰਾਣਾ ਦੇ 1000 ਏਕੜ ਦੇ ਕਰੀਬ ਫਸਲ ਹੋਈ ਜਲ ਮਗਨ ਹੋਈ ਪਈ ਐ। ਤਿੰਨ ਦਿਨ ਬੀਤਣ ਬਾਅਦ ਵੀ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲ ਸਕੀ, ਜਿਸ ਦੇ ਚਲਦਿਆਂ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਐ। ਇਸੇ ਤਹਿਤ ਭਾਜਪਾ ਦੇ ਜਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ਼ ਨੇ ਅੱਜ ਪ੍ਰਭਾਵਿਤ ਇਲਾਕੇ ਦਾ ਦੌਰਾ ਕਰ ਕੇ ਪੀੜਤ ਲੋਕਾਂ ਦਾ ਹਾਲ ਜਾਣਿਆ। ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਫੋਨ ਕਰ ਕੇ ਇਲਾਕੇ ਦੇ ਹਾਲਾਤਾਂ ਤੋਂ ਜਾਣੂ ਕਰਵਾਉਂਦਿਆਂ ਪਾਣੀ ਦੀ ਨਿਕਾਸੀ ਦੇ ਛੇਤੀ ਪ੍ਰਬੰਧ ਕਰਨ ਲਈ ਕਿਹਾ। ਇਸ ਦੌਰਾਨ ਲੋਕਾਂ ਨੇ ਭਾਜਪਾ ਆਗੂ ਅੱਗੇ ਆਪਬੀਤੀ ਬਿਆਨਦਿਆਂ ਬਦਤਰ ਹੋਏ ਹਾਲਾਤਾਂ ਤੋਂ ਜਾਣੂ ਕਰਵਾਇਆ।
ਲੋਕਾਂ ਨੇ ਆਪਬੀਤੀ ਬਿਆਨਦਿਆਂ ਕਿਹਾ ਕਿ ਕਿਹਾ ਕਿ ਬੀਤੇ ਤਿੰਨ ਦਿਨਾਂ ਤੋਂ ਉਹਨਾਂ ਦੇ ਬੱਚੇ ਸਕੂਲ ਨਹੀਂ ਜਾ ਰਹੇ ਅਤੇ ਨਾ ਹੀ ਉਹਨਾਂ ਦੇ ਵਹੀਕਲ ਢਾਣੀਆਂ ਤੋਂ ਨਿਕਲ ਰਹੇ ਹਨ। ਇੰਨਾਂ ਹੀ ਨਹੀਂ, ਲੋਕ ਤਿੰਨ ਦਿਨਾਂ ਤੋਂ ਨਰਕ ਭਰੀ ਜਿੰਦਗੀ ਜੀਊਣ ਲਈ ਮਜਬੂਰ ਨੇ ਪਰ ਪ੍ਰਸ਼ਾਸਨ ਨੇ ਹਾਲੇ ਤੱਕ ਸਾਰ ਨਹੀਂ ਲਈ। ਉਧਰ ਲੋਕਾਂ ਦੀ ਸਾਰ ਲੈਣ ਪਹੁੰਚੇ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਫੋਨ ਕੀਤਾ ਅਤੇ ਇਸ ਜਗਹਾ ਦੇ ਹਾਲਾਤਾਂ ਤੋਂ ਜਾਣੂ ਕਰਵਾਉਂਦਿਆਂ ਲੋਕਾਂ ਦੀ ਛੇਤੀ ਸਾਰ ਲੈਣ ਦੀ ਮੰਗ ਕੀਤੀ।
ਦੱਸ ਦਈਏ ਕਿ ਬਰਸਾਤ ਦੇ ਕਾਰਨ ਜ਼ਿਲਾ ਫਾਜ਼ਿਲਕਾ ਦੇ ਬੱਲੂਆਣਾ ਖੇਤਰ ਦੇ ਕਈ ਪਿੰਡ ਅਤੇ ਜਲਾਲਾਬਾਦ ਦੇ ਪਿੰਡ ਸੁਜਰਾਣਾ ਤੇ ਹਾਲਾਤ ਨਾਜੁਕ ਬਣੇ ਹੋਏ ਹਨ। ਲੋਕ ਆਪਣੇ ਘਰਾਂ ਵਿੱਚੋਂ ਸਮਾਨ ਸੁਰੱਖਿਅਤ ਥਾਵਾਂ ਤੇ ਲੈ ਕੇ ਜਾ ਰਹੇ ਹਨ ਅਤੇ ਖੇਤਾਂ ਦੇ ਨਾਲ ਨਾਲ ਢਾਣੀਆਂ ਵੀ ਪਾਣੀ ਦੀ ਲਪੇਟ ਵਿੱਚ ਆਈਆਂ ਹਨ।
ਇਸ ਕਾਰਨ ਜਿੱਥੇ ਹਜ਼ਾਰਾਂ ਏਕੜ ਫਸਲਾਂ ਖਰਾਬ ਹੋਣ ਦਾ ਖਤਰਾ ਪੈਦਾ ਹੋ ਗਿਆ ਐ, ਉੱਥੇ ਹੀ ਘਰਾਂ ਨੂੰ ਨੁਕਸਾਨ ਪਹੁੰਚਣ ਦਾ ਵੀ ਖਤਰਾ ਪੈਦਾ ਹੋ ਗਿਆ ਐ। ਸਥਾਨਕ ਵਾਸੀਆਂ ਦਾ ਇਲਜਾਮ ਐ ਕਿ ਮੀਂਹ ਨੂੰ ਐਨੇ ਦਿਨ ਬੀਤਣ ਬਾਅਦ ਵੀ ਹਾਲਾਤ ਠੀਕ ਹੋਣ ਦੀ ਥਾਂ ਖਰਾਬ ਹੋ ਰਹੇ ਨੇ। ਲੋਕਾਂ ਨੇ ਪ੍ਰਸ਼ਾਸਨ ਤੋਂ ਇਲਾਕੇ ਅੰਦਰ ਪਹੁੰਚ ਰਹੇ ਨਹਿਰੀ ਪਾਣੀ ਨੂੰ ਕੰਟਰੋਲ ਕਰਨ ਦੀ ਮੰਗ ਕੀਤੀ ਐ ਤਾਂ ਜੋ ਲੋਕਾਂ ਨੂੰ ਛੇਤੀ ਰਾਹਤ ਮਿਲ ਸਕੇ।