ਅੰਮ੍ਰਿਤਸਰ ਦੇ ਮਜੀਠਾ ਨੇੜੇ ਪਟਰੌਲ ਪੰਪ ’ਤੇ ਅੰਨ੍ਹਵਾਹ ਫਾਇਰਿੰਗ/ ਗੋਲੀ ਲੱਗਣ ਨਾਲ ਇਕ ਜਣੇ ਦੀ ਹੋਈ ਮੌਤ, ਦੋ ਦੀ ਹਾਲਤ ਗੰਭੀਰ/ ਪੰਪ ਮਾਲਕਾਂ ਨੇ ਮੰਗਿਆ ਇਨਸਾਫ਼, ਪੁਲਿਸ ਕਰ ਰਹੀ ਜਾਂਚ

0
11

ਪੰਜਾਬ ਪੁਲਿਸ ਦੀ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਖਤੀ ਦੇ ਬਾਵਜੂਦ ਅਪਰਾਧਿਕ ਘਟਨਾਵਾਂ ਵਾਪਰਨ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਅੰਮ੍ਰਿਤਸਰ ਅਧੀਨ ਆਉਂਦੇ ਮਜੀਠਾ ਦੇ ਪਿੰਡ ਕਲੇਰ ਮਾਂਗਟ ਤੋਂ ਸਾਹਮਣੇ ਆਇਆ ਐ, ਜਿੱਥੇ ਦੇਰ ਰਾਤ ਅਣਪਛਾਤਿਆਂ ਨੇ ਪੈਟਰੋਲ ਪੰਪ ਦੇ ਕਰਿੰਦਿਆਂ ਤੇ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਦੌਰਾਨ ਇਕ ਗੋਲੀ ਗੌਤਮ ਨਾਮ ਦੇ ਕਰਿੰਦੇ ਦੀ ਛੱਤੀ ਵਿਚ ਜਾ ਲੱਗੀ, ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਇਸ ਦੌਰਾਨ ਅਮਿਤ ਅਤੇ ਅਰਪਨ ਨਾਮ ਦੇ ਦੋ ਹੋਰ ਨੌਜਵਾਨਾਂ ਦੇ ਵੀ ਗੋਲੀਆਂ ਲੱਗੀਆਂ, ਜਿਨ੍ਹਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ ਐ। ਪੰਪ ਮਾਲਕਾਂ ਦੇ ਦੱਸਣ ਮੁਤਾਬਕ ਰਾਤ ਨੂੰ ਕੁੱਝ ਅਣਪਛਾਤੇ ਵਿਅਕਤੀ ਤੇਲ ਪੁਆਉਣ ਖਾਤਰ ਆਏ ਸਨ ਪਰ ਪੰਪ ਬੰਦ ਹੋ ਜਾਣ ਕਾਰਨ ਪੰਪ ਦੇ ਕਰਿੰਦਿਆਂ ਨੇ ਤੇਲ ਪਾਉਣ ਤੋਂ ਅਸਮਰੱਥਾ ਜਾਹਰ ਕੀਤੀ, ਜਿਸ ਤੋਂ ਬਾਅਦ ਅਣਪਛਾਤਿਆਂ ਨੇ ਅੰਧਾਧੁੰਦ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਉਧਰ ਘਟਨਾ ਦੀ ਜਾਣਕਾਰੀ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ।

ਭਾਰਤ ਪੈਟਰੋਲਅਮ ਕਲੇਰ ਮਾਂਗਟ ਵਿਖੇ ਹੋਈ ਗੋਲੀਬਾਰੀ
ਦਾ ਜਾਇਜਾ ਲੈਂਦੇ ਹੋਏ ਡੀਐਸਪੀ ਅਮੋਲਕ ਸਿੰਘ ਅਤੇ
ਐਸਐਚਓ ਪ੍ਰਭਜੀਤ ਸਿੰਘ ਨਾਲ ਪੰਪ ਮਾਲਕ ਤਜਿੰਦਰ ਸਿੰਘ ਲਾਟੀ ਅਤੇ ਹੋਰ।

LEAVE A REPLY

Please enter your comment!
Please enter your name here