ਸੁਨਾਮ ਦੇ ਪਿੰਡ ਨਮੋਲ ਦੇ ਘਰ ’ਚੋਂ ਕਰੋੜ ਦੇ ਗਹਿਣੇ ਤੇ ਨਕਦੀ ਚੋਰੀ; ਇਕ ਕਰੋੜ ਕੀਮਤ ਦੇ ਗਹਿਣੇ ਤੇ 2 ਲੱਖ 35 ਹਜ਼ਾਰ ਨਕਦੀ ਲੈ ਕੇ ਫਰਾਰ

0
3

ਸੰਗਰੂਰ ਅਧੀਨ ਆਉਂਦੇ ਹਲਕਾ ਸੁਨਾਮ ਦੇ ਪਿੰਡ ਨਮੋਲ ਵਿਖੇ ਇਕ ਘਰ ਅੰਦਰੋਂ ਚੋਰ ਕਰੋੜ ਰੁਪਏ ਕੀਮਤ ਦੇ ਗਹਿਣੇ ਅਤੇ ਢਾਈ ਲੱਖ ਦੇ ਕਰੀਬ ਨਕਦੀ ਲੈ ਕੇ ਫਰਾਰ ਹੋ ਗਏ। ਘਰ ਦੀ ਪਿਛਲੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਚੋਰ 92 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਅਤੇ 2 ਲੱਖ 35 ਨਗਦੀ ਲੈ ਕੇ ਰਫੂ ਚੱਕਰ ਹੋ ਗਏ ਨੇ। ਘਟਨਾ ਵੇਲੇ ਪਰਿਵਾਰ ਇਕ ਕਮਰੇ ਅੰਦਰ ਏਸੀ ਲਗਾ ਤੇ ਸੁੱਤਾ ਪਿਆ ਸੀ। ਪੀੜਤ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਚੋਰਾਂ ਨੂੰ ਛੇਤੀ ਕਾਬੂ ਕਰਨ ਦੀ ਮੰਗ ਕੀਤੀ ਐ।
ਜਾਣਕਾਰੀ ਅਨੁਸਾਰ ਇਹ ਚੋਰੀ ਚੂਹੜ ਸਿੰਘ ਨਾਮ ਦੇ ਸਖਸ਼ ਦੇ ਘਰ ਹੋਈ ਐ।  ਚੋਰ ਰਾਤ ਨੂੰ ਘਰ ਦੇ ਪਿੱਛੋਂ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ। ਘਟਨਾ ਵੇਲੇ ਪਰਿਵਾਰ ਘਰ ਦੇ ਅੰਦਰ ਨਵੀਂ ਬਣੀ ਕੋਠੀ ਦੇ ਪਿਛਲੇ ਪਾਸੇ ਪੁਰਾਣੇ ਘਰ ਦੇ ਵਿੱਚ ਸੁੱਤਾ ਪਿਆ ਸੀ। ਇਸੇ ਦੌਰਾਨ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਚੋਰ ਸਟੋਰ ਰੂਮ ਦਾ ਲਾਕ ਤੋੜ ਕੇ ਅੰਦਰੋਂ ਦੋ ਪੇਟੀਆਂ ਤੇ ਤਿੰਨ ਅਲਮਾਰੀਆਂ ਅਤੇ ਦੂਸਰੇ ਦੋ ਬੈਡਰੂਮਾਂ ਵਿੱਚੋਂ ਦੋ ਅਲਮਾਰੀਆਂ ਦੇ ਵਿੱਚੋਂ ਸੋਨਾ ਅਤੇ ਨਗਦੀ ਚੋਰੀ ਕਰ ਕੇ ਫਰਾਰ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਚੂਹੜ ਸਿੰਘ ਨੇ ਦੱਸਿਆ ਕਿ ਉਹ ਅਤੇ ਉਸਦੀ ਘਰਵਾਲੀ ਦੇ ਨਾਲ ਉਸਦੀ ਨੂੰਹ ਅਤੇ ਉਸਦੀ ਪੋਤੀ ਇੱਕ ਕਮਰੇ ਦੇ ਵਿੱਚ ਸੁੱਤੇ ਪਏ ਸਨ। 12 ਤੋਂ ਲੈ ਕੇ ਤਿੰਨ ਵਜੇ ਦੇ ਕਰੀਬ ਚੋਰ ਉਹਨਾਂ ਦੇ ਘਰ ਦੇ ਵਿੱਚ ਰਾਤ ਨੂੰ ਦਾਖਲ ਹੁੰਦੇ ਹਨ ਸਟੋਰ ਰੂਮ ਦਾ ਦਰਵਾਜ਼ਾ ਤੋੜ ਕੇ ਉਹ ਅੰਦਰ ਪਈਆਂ ਪੇਟੀਆਂ ਅਤੇ ਅਲਮਾਰੀਆਂ ਦੇ ਵਿੱਚ ਪਿਆ ਸੋਨਾ ਅਤੇ ਦੂਸਰੇ ਦੋ ਬੈਡਰੂਮਾਂ ਦੇ ਵਿੱਚ ਅਲਮਾਰੀਆਂ ਦੇ ਅੰਦਰ ਪਿਆ ਗਹਿਣੇ ਚੋਰੀ ਕਰਕੇ ਘਰ ਦੇ ਪਿਛਲੇ ਗੇਟ ਰਾਹੀਂ ਭੱਜੇ ਹਨ।  ਭੋਲਾ ਸਿੰਘ ਦੇ ਭਤੀਜੇ ਰਮਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਚਾਚਾ ਦੇ ਘਰ ਰਾਤ ਚੋਰੀ ਹੋਈ ਹੈ ਜਿਸ ਦੇ ਵਿੱਚ ਚੋਰ ਉਹਨਾਂ ਦੇ ਵਿਦੇਸ਼ ਰਹਿ ਰਹੇ ਬੇਟੇ ਅਤੇ ਬੇਟੀਆਂ ਦੇ 92 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਅਤੇ ਦੋ ਲੱਖ 35 ਨਗਦੀ ਲੈ ਕੇ ਰਫੂ ਚੱਕਰ ਹੋ ਗਏ ਹਨ। ਪੀੜਤ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਛੇਤੀ ਕਾਬੂ ਕਰਨ ਦੀ ਮੰਗ ਕੀਤੀ ਐ।
ਪਿੰਡ ਦੇ ਸਰਪੰਚ ਬਾਬੂ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੂਹੜ ਸਿੰਘ ਉਹਨਾਂ ਦੇ ਗਵਾਂਢੀ ਹਨ ਜਦੋਂ ਉਹਨਾਂ ਨੇ ਫੋਨ ਤੇ ਚੋਰੀ ਦੀ ਘਟਨਾ ਬਾਰੇ ਮੈਨੂੰ ਦੱਸਿਆ ਤਾਂ ਅਸੀਂ ਪੁਲਿਸ ਨੂੰ ਫੋਨ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਇਹਨਾਂ ਦਾ ਜ਼ਿਆਦਾਤਰ ਪਰਿਵਾਰ ਵਿਦੇਸ਼ ਦੇ ਵਿੱਚ ਰਹਿੰਦਾ ਹੈ ਘਰ ਦੇ ਵਿੱਚ ਸਿਰਫ ਚੂਹੜ ਸਿੰਘ ਅਤੇ ਉਸਦੀ ਪਤਨੀ ਅਤੇ ਉਸਦੀ ਨੂੰ ਸਨ ਜੋ ਇੱਕ ਕਮਰੇ ਦੇ ਵਿੱਚ ਸੁੱਤੇ ਸਨ। ਥਾਣਾ ਚੀਮਾ ਦੇ ਐਸਐਚ ਓ ਵਿਨੋਦ ਕੁਮਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਜਦੋਂ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਹ ਮੌਕੇ ਤੇ ਪਹੁੰਚ ਕੇ ਇਸ ਦੀ ਜਾਂਚ ਕਰ ਰਹੇ ਹਨ ਸੀਸੀ ਟੀਵੀ ਚੈੱਕ ਕੀਤੇ ਜਾ ਰਹੇ ਹਨ ਅਤੇ ਫਿੰਗਰ ਪ੍ਰਿੰਟ ਰਾਹੀਂ ਅਸੀਂ ਬਿਊਰੋ ਦੀ ਹੈਲਪ ਲੈ ਕੇ ਇਸ ਦੀ ਜਾਂਚ ਕਰ ਰਹੇ ਹਾਂ।

 

LEAVE A REPLY

Please enter your comment!
Please enter your name here