ਪੰਜਾਬ ਹਾਈਕੋਰਟ ਵੱਲੋਂ ਕੰਗਨਾ ਦੀ ਪਟੀਸ਼ਨ ਰੱਦ ਕਰਨ ਤੋਂ ਕਿਸਾਨ ਖੁਸ਼; ਮਹਿੰਦਰ ਕੌਰ ਨੇ ਅਦਾਲਤ ਦੇ ਫੈਸਲੇ ਦਾ ਕੀਤਾ ਸਵਾਗਤ; ਕੰਗਨਾ ਨੇ ਪੈਸੇ ਲੈ ਕੇ ਧਰਨੇ ’ਚ ਜਾਣ ਬਾਰੇ ਦਿੱਤਾ ਸੀ ਬਿਆਨ By admin - August 2, 2025 0 3 Facebook Twitter Pinterest WhatsApp ਕਿਸਾਨ ਆਗੂ ਮਹਿੰਦਰ ਕੌਰ ਨੇ ਬਠਿੰਡਾ ਅਦਾਲਤ ਵੱਲੋਂ ਕੰਗਨਾ ਰਾਣੌਤ ਦੀ ਪਟੀਸ਼ਨ ਰੱਦ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਐ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਮਾਤਾ ਮਹਿੰਦਰ ਕੌਰ ਨੇ ਕਿਹਾ ਕਿ ਉਹ ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣ ਲਈ ਧਰਨੇ ਵਿਚ ਸ਼ਾਮਲ ਹੋਏ ਸੀ ਪਰ ਕੰਗਨਾਂ ਨੇ ਇਸ ਨੂੰ 100-100 ਰੁਪਏ ਦਿਹਾੜੀ ਲੈ ਕੇ ਧਰਨੇ ਵਿਚ ਸ਼ਾਮਲ ਹੋਣ ਦਾ ਬਿਆਨ ਦਿੱਤਾ ਸੀ, ਜਿਸ ਬਾਰੇ ਉਨ੍ਹਾਂ ਨੇ ਬਠਿੰਡਾ ਅਦਾਲਤ ਵਿਚ ਕੇਸ ਕੀਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਾਈ ਕੋਰਟ ਦੇ ਫੈਸਲੇ ਕਾਰਨ ਬਹੁਤ ਖੁਸ਼ੀ ਹੋਈ ਐ ਅਤੇ ਉਨ੍ਹਾਂ ਨੂੰ ਅਦਾਲਤ ਤੋਂ ਪੂਰਨ ਇਨਸਾਫ ਮਿਲਣ ਦਾ ਪੂਰਾ ਭਰੋਸਾ ਐ। ਦੱਸਣਯੋਗ ਐ ਕਿ ਕਿਸਾਨ ਅੰਦੋਲਨ ਦੌਰਾਨ ਸਾਂਸਦ ਕੰਗਣਾ ਰਨੋਤ ਵਲੋਂ ਕਿਸਾਨਾਂ ਪ੍ਰਤੀ ਵਰਤੀ ਮਾੜੀ ਸਬਦਾਵਲੀ ਨੂੰ ਲੈ ਕੇ ਕਿਸਾਨ ਆਗੂ ਮਹਿੰਦਰ ਕੌਰ ਵਲੋਂ ਬਠਿੰਡਾ ਦੀ ਅਦਾਲਤ ਵਿਖੇ ਮਾਨਹਾਨੀ ਦਾ ਕੇਸ ਦਾਇਰ ਕਰਵਾਈਆ ਸੀ। ਕੰਗਣਾ ਰਣੌਤ ਨੇ ਇਸ ਕੇਸ ਨੂੰ ਖਾਰਜ ਕਰਨ ਲਈ ਮਾਨਯੋਗ ਹਾਈ ਕੋਰਟ ਵਿਚ ਅਪੀਲ ਕੀਤੀ ਸੀ ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿਤਾ ਹੈ। ਇਸ ਫੈਸਲੇ ਨੂੰ ਦੇਖਦੇ ਹੋਏ ਕਿਸਾਨਾਂ ਆਗੂ ਅਤੇ ਸ਼ਿਕਾਇਤ ਕਰਤਾ ਪਿੰਡ ਬਹਾਦਰ ਗੜ ਜੰਡਿਆ ਮਹਿੰਦਰ ਕੌਰ ਅਤੇ ਉਸ ਦੇ ਪੁੱਤਰ ਨੇ ਸਵਾਗਤ ਕੀਤਾ ਐ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੀ ਹੱਕ ਲਈ ਸੱਚੀ ਲੜਾਈ ਲੜ ਰਹੇ ਹਨ ਅਤੇ ਸਾਨੂੰ ਸੱਚਾਈ ਦੀ ਜਿੱਤ ਹੋਣ ਦੀ ਪੂਰੀ ਉਮੀਦ ਐ।