ਸੁਖਪਾਲ ਖਹਿਰਾ ਵੱਲੋਂ ਪਸ਼ੂ ਵਪਾਰੀਆਂ ਤੋਂ ਗੁੰਡਾ ਟੈਕਸ ਦਾ ਖੁਲਾਸਾ; ਪੀੜਤ ਵਪਾਰੀਆਂ ਨੂੰ ਮੀਡੀਆ ਅੱਗੇ ਪੇਸ਼ ਕਰ ਕੇ ਮੰਗਿਆ ਇਨਸਾਫ; ਸਰਕਾਰ ਤੋਂ ਮਾਮਲੇ ਦੀ ਜਾਂਚ ਤੋਂ ਬਾਅਦ ਕਾਰਵਾਈ ਦੀ ਕੀਤੀ ਮੰਗ

0
3

ਸੀਨੀਅਰ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਜੰਮੂ ਕਸ਼ਮੀਰ ਨਾਲ ਸਬੰਧਤ ਪਸ਼ੂ ਵਪਾਰੀਆਂ ਕੋਲੋਂ ਪੰਜਾਬ ਅੰਦਰ ਗੁੰਡਾ ਟੈਕਸ ਵਸੂਲਣ ਦੇ ਇਲਜ਼ਾਮ ਲਾਉਂਦਿਆਂ ਸਰਕਾਰ ਤੋਂ ਮਾਮਲੇ ਦੀ ਜਾਂਚ ਕਰਵਾਉਣ ਕੇ ਕਾਰਵਾਈ ਦੀ ਮੰਗ ਕੀਤੀ ਐ। ਚੰਡੀਗੜ੍ਹ ਵਿਖੇ ਪੀੜਤ ਵਪਾਰੀਆਂ ਨੂੰ ਮੀਡੀਆ ਅੱਗੇ ਪੇਸ਼ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਇਹ ਵਪਾਰੀ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚੋਂ ਪਸ਼ੂ ਖਰੀਦ ਕੇ ਜੰਮੂ ਕਸ਼ਮੀਰ ਲਿਜਾਣਾ ਚਾਹੁੰਦੇ ਨੇ ਪਰ ਇਨ੍ਹਾਂ ਨੂੰ ਪਹਿਲਾਂ ਸ਼ੰਭੂ ਬਾਰਡਰ ਤੇ ਰੋਕਿਆ ਜਾਂਦਾ ਅਤੇ ਫਿਰ ਅੱਗੇ ਮਾਧੋਪੁਰ ਬਾਰਡਰ ਤੇ ਰੋਕ ਕੇ ਗੁੰਡਾ ਟੈਕਸ ਵਸੂਲਿਆ ਜਾਂਦਾ ਐ।
ਉਨ੍ਹਾਂ ਕਿਹਾ ਕਿ ਇੱਥੇ ਮੌਜੂਦ ਲੋਕ ਪੰਜਾਬ ਸਰਕਾਰ ਦਾ ਹਵਾਲਾ ਦੇ ਕੇ ਭਾਰੀ ਰਕਮ ਵਸੂਲਣ ਤੋਂ ਬਾਅਦ ਹੀ ਅੱਗੇ ਜਾਣ ਦਿੰਦੇ ਨੇ। ਸੁਖਪਾਲ ਖਹਿਰਾ ਤੇ ਵਪਾਰੀਆਂ ਨੇ ਪੰਜਾਬ ਸਰਕਾਰ ਤੋਂ ਗੁੰਡਾ ਟੈਕਸ ਕਰਨ ਵਾਲੇ ਇਨ੍ਹਾਂ ਲੋਕਾਂ ਦੀ ਸ਼ਨਾਖਤ ਕਰ ਕੇ ਕਾਰਵਾਈ ਦੀ ਮੰਗ ਕੀਤੀ ਐ।
ਸੁਖਪਾਲ ਖਹਿਰਾ ਨੇ ਕਿਹਾ ਕਿ ਇਹ ਵਪਾਰੀ ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰ ਕੇ ਪਸ਼ੂਆਂ ਨੂੰ ਆਪਣੇ ਸੂਬੇ ਵਿਚ ਲੈ ਕੇ ਜਾਂਦੇ ਨੇ ਪਰ ਪੰਜਾਬ ਅੰਦਰ ਇਨ੍ਹਾਂ ਨੂੰ ਘੇਰ ਕੇ ਲੁੱਟ ਕੀਤੀ ਜਾਂਦੀ ਐ। ਉਨ੍ਹਾਂ ਕਿਹਾ ਕਿ ਇਹ ਵਪਾਰੀਆਂ ਦੀ ਸਿੱਧੀ ਸਿੱਧੀ ਲੁੱਟ ਐ, ਇਸ ਲਈ ਪੰਜਾਬ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇ ਕੇ ਪੀੜਤਾਂ ਨੂੰ ਇਨਸਾਫ ਦੇਣਾ ਚਾਹੀਦਾ ਐ।

LEAVE A REPLY

Please enter your comment!
Please enter your name here