ਪੰਜਾਬ ਨੌਜਵਾਨਾਂ ਲਈ ਰਾਹ ਦਸੇਰਾ ਬਣਿਆ ਪ੍ਰਾਈਵੇਟ ਅਧਿਆਪਕ ਰਵਿੰਦਰ ਸਿੰਘ; ਬੱਚਿਆਂ ਨੂੰ ਪੜ੍ਹਾਉਣ ਦੇ ਨਾਲ ਸ਼ਾਮ ਵੇਲੇ ਲਾਉਂਦਾ ਦਹੀਂ ਭੱਲਿਆਂ ਦੀ ਦੁਕਾਨ; ਨੌਜਵਾਨਾਂ ਨੂੰ ਵਿਦੇਸ਼ ਦੀ ਥਾਂ ਇੱਥੇ ਰਹਿ ਕੇ ਕੰਮ ਕਰਨ ਦਾ ਦਿੱਤਾ ਸੁਨੇਹਾ By admin - July 31, 2025 0 2 Facebook Twitter Pinterest WhatsApp ਅੱਜ ਜਦੋਂ ਵੱਡੀ ਗਿਣਤੀ ਨੌਜਵਾਨਾਂ ਦਾ ਸੁਪਨਾ ਵਿਦੇਸ਼ ਵੱਸਣ ਦਾ ਐ ਤਾਂ ਕੁੱਝ ਲੋਕ ਅਜਿਹੇ ਵੀ ਨੇ ਜੋ ਨੌਜਵਾਨਾਂ ਨੂੰ ਦੇਸ਼ ਅੰਦਰ ਰਹਿ ਕੇ ਕੰਮ ਕਰਨ ਲਈ ਪ੍ਰੇਰਿਤ ਕਰਨ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਨੇ। ਅਜਿਹਾ ਕੁੱਝ ਹੀ ਕਰ ਵਿਖਾਇਆ ਐ ਗੁਰਦਾਸਪੁਰ ਨਾਲ ਸਬੰਧਤ ਰਵਿੰਦਰ ਸਿੰਘ ਨੇ ਜਿਸ ਨੇ ਪ੍ਰਾਈਵੇਟ ਅਧਿਆਪਕ ਹੋਣ ਦੇ ਨਾਲ ਨਾਲ ਦਹੀ-ਭੱਲਿਆਂ ਦੀ ਦੁਕਾਨ ਲਾ ਕੇ ਨੌਜਵਾਨਾਂ ਨੂੰ ਆਪਣੇ ਹੀ ਦੇਸ਼ ਅੰਦਰ ਹੱਥੀਂ ਕੰਮ ਕਰਨ ਦਾ ਸੁਨੇਹਾ ਦਿੱਤਾ ਐ। ਰਵਿੰਦਰ ਸਿੰਘ ਦੇ ਦੱਸਣ ਮੁਤਾਬਕ ਉਹ ਸਵੇਰੇ ਵੇਲੇ ਪ੍ਰਾਈਵੇਟ ਇੰਸਟੀਚਿਊਟ ਵਿਚ ਪੜ੍ਹਾਉਣ ਜਾਂਦਾ ਐ ਅਤੇ ਸ਼ਾਮੀ ਪੰਜ ਵਜੇ ਤੋਂ ਬਾਅਦ ਦਹੀਂ-ਭੱਲਿਆਂ ਦੀ ਦੁਕਾਨ ਲਾਉਂਦਾ ਐ। ਰਵਿੰਦਰ ਸਿੰਘ ਨੇ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਥਾਂ ਆਪਣੇ ਦੇਸ਼ ਅੰਦਰ ਰਹਿ ਕੇ ਹੱਥੀਂ ਕੰਮ ਕਰਨ ਦੀ ਅਪੀਲ ਕੀਤੀ ਐ। ਅਧਿਆਪਕ ਰਵਿੰਦਰ ਸਿੰਘ ਨੇ ਦੱਸਿਆ ਕਿ ਕਲਾਸ ਵਿਚ ਪੜਾਉਂਦਿਆਂ ਇੱਕ ਵਿਦਿਆਰਥੀ ਨੇ ਕਿਹਾ ਸੀ ਕਿ ਜੇਕਰ ਪੰਜਾਬ ਵਿਚ ਕੰਮ ਬਹੁਤ ਹੈ ਤਾਂ ਤੁਸੀਂ ਵੀ ਕੋਈ ਅਜਿਹਾ ਕੰਮ ਕਰਕੇ ਦਿਖਾਓ ਜਿਸ ਤੇ ਤੁਹਾਨੂੰ ਮਾਣ ਹੋਵੇ । ਮਾਸਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਤੋਂ ਬਾਅਦ ਮਨ ਵਿਚ ਸੰਕਲਪ ਕਰ ਲਿਆ ਕਿ ਉਹ ਇੰਸਟੀਚਿਊਟ ਤੋਂ ਛੁੱਟੀ ਤੋਂ ਬਾਅਦ ਇੱਕ ਆਪਣਾ ਸੈਟਅਪ ਤਿਆਰ ਕਰੇਗਾ ਅਤੇ ਫਿਰ ਉਸ ਨੇ ਪਰਿਵਾਰ ਦੀ ਮਦਦ ਨਾਲ ਦਹੀਂ ਭੱਲੇ ਦਾ ਸਟਾਲ ਲਗਾਉਣ ਦਾ ਕੰਮ ਸ਼ੁਰੂ ਕੀਤਾ, ਜਿਸ ਵਿਚ ਉਸ ਨੂੰ ਕਾਫੀ ਸਫਲਤਾ ਮਿਲੀ ਐ। ਮਾਸਟਰ ਰਵਿੰਦਰ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਲੱਖਾਂ ਰੁਪਏ ਲਗਾ ਕੇ ਵਿਦੇਸ਼ਾਂ ਵੱਲ ਦੌੜਨ ਦੀ ਬਜਾਏ ਪੰਜਾਬ ਅੰਦਰ ਹੀ ਮਿਹਨਤ ਕਰੋ ਫਲ ਜਰੂਰ ਮਿਲੇਗਾ।