ਪੰਜਾਬ ਮੋਗਾ ਪੁਲਿਸ ਵੱਲੋਂ 37 ਲੱਖ 71 ਹਜ਼ਾਰ ਦੀ ਜਾਇਦਾਦ ਜ਼ਬਤ; ਨਸ਼ਾ ਤਸਕਰ ਦੀ ਜਾਇਦਾਦ ’ਤੇ ਚਿਪਕਾਇਆ ਜ਼ਬਤੀ ਦਾ ਨੋਟਿਸ By admin - July 31, 2025 0 3 Facebook Twitter Pinterest WhatsApp ਮੋਗਾ ਪੁਲਿਸ ਨੇ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਪਿੰਡ ਰਾਊਕੇ ਕਲਾ ਵਾਸੀ ਇੱਕ ਨਸ਼ਾ ਤਸਕਰ ਦੀ 37 ਲੱਖ 71 ਹਜ਼ਾਰ ਰੁਪਏ ਦੀ ਜਾਇਦਾਦ ‘ਤੇ ਜ਼ਬਤ ਦੇ ਨੋਟਿਸ ਚਿਪਕਾ ਦਿੱਤੇ ਨੇ। ਪੁਲਿਸ ਦੇ ਦੱਸਣ ਮੁਤਾਬਕ ਸੰਦੀਪ ਸਿੰਘ ਉਰਫ ਜੋਗਾ ਨਾਮ ਦੇ ਇਸ ਸਖਸ਼ ਨੇ ਇਹ ਜਾਇਦਾਦ ਨਸ਼ੀਲੇ ਪਦਾਰਥਾਂ ਦੀ ਖਰੀਦੋ-ਫਰੋਖਤ ਕਰ ਕੇ ਬਣਾਈ ਐ, ਜਿਸ ਦੇ ਚਲਦਿਆਂ ਐਨਡੀਪੀਐਸ ਐਕਟ ਤਹਿਤ ਕਾਰਵਾਈ ਕਰਦਿਆਂ ਉਸ ਦੀ ਜਾਇਦਾਦ ਜ਼ਬਤ ਕੀਤੀ ਗਈ ਐ। ਮੁਲਜ਼ਮ ਵਿਰੁੱਧ ਐਨਡੀਪੀਐਸ ਧਾਰਾਵਾਂ ਤਹਿਤ 4 ਕੇਸ ਦਰਜ ਨੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਅਨਵਰ ਅਲੀ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ, ਨਸ਼ਾ ਵੇਚਣ ਵਾਲਿਆਂ ਵਿਰੁੱਧ ਇਸੇ ਤਰ੍ਹਾਂ ਕਾਰਵਾਈ ਕੀਤੀ ਜਾਵੇਗੀ।