ਪੰਜਾਬ ਬਠਿੰਡਾ ’ਚ ਨੌਜਵਾਨ ਨੂੰ ਮਹਿੰਗਾ ਪਿਆ ਨਸ਼ਿਆਂ ਖਿਲਾਫ਼ ਬੋਲਣਾ; ਨੌਜਵਾਨਾਂ ਦੀ ਭੀੜ ਨੇ ਸੈਲੂਨ ਅੰਦਰ ਦਾਖਲ ਹੋ ਕੇ ਕੀਤੀ ਕੁੱਟਮਾਰ; ਗੰਭੀਰ ਹਾਲਤ ’ਚ ਹਸਪਤਾਲ ਚ ਦਾਖਲ, ਪੁਲਿਸ ਕਰ ਰਹੀ ਜਾਂਚ By admin - July 31, 2025 0 3 Facebook Twitter Pinterest WhatsApp ਬਠਿੰਡਾ ਦੇ ਪਿੰਡ ਜੋਗਾਨੰਦ ਵਿਖੇ ਇਕ ਨੌਜਵਾਨ ਨੂੰ ਨਸ਼ਿਆਂ ਖਿਲਾਫ ਬੋਲਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ 15 ਤੋਂ 20 ਬਦਮਾਸ਼ਾਂ ਨੇ ਉਸ ਦੇ ਸੈਲੂਨ ਅੰਦਰ ਦਾਖਲ ਹੋ ਕੇ ਗੰਭੀਰ ਜ਼ਖਮੀ ਕਰ ਦਿੱਤਾ। ਪੀੜਤ ਦੀ ਪਛਾਣ ਗਗਨਦੀਪ ਸਿੰਘ ਵਜੋਂ ਹੋਈ ਐ ਜੋ ਪਿੰਡ ਵਿਚ ਹੀ ਸੈਲੂਨ ਦੀ ਦੁਕਾਨ ਚਲਾਉਂਦਾ ਐ। ਜਾਣਕਾਰੀ ਅਨੁਸਾਰ ਪੀੜਤ ਨੇ ਪਿੰਡ ਵਿਚ ਦਵਾਈਆਂ ਦੀ ਦੁਕਾਨ ਤੇ ਦਵਾਈਆਂ ਤੇ ਨਸ਼ੀਲੇ ਕੈਪਸੂਲ ਵਿੱਕਣ ਦਾ ਵਿਰੋਧ ਕਰਦਿਆਂ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ। ਇਸੇ ਰੰਜ਼ਿਸ਼ ਨੂੰ ਲੈ ਕੇ ਉਸ ਨਾਲ ਦੁਕਾਨ ਅੰਦਰ ਦਾਖਲ ਹੋ ਕੇ ਕੁੱਟਮਾਰ ਕੀਤੀ ਗਈ ਐ। ਪੀੜਤ ਦੇ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਐ। ਉਧਰ ਪੁਲਿਸ ਨੇ ਪੀੜਤ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਐ। ਪੀੜਤ ਦੇ ਭਰਾ ਦੇ ਦੱਸਣ ਮੁਤਾਬਕ ਗਗਨਦੀਪ ਸਿੰਘ ਨੇ ਨਸ਼ਾ ਤਸਕਰਾਂ ਖਿਲਾਫ ਪਹਿਲਾਂ ਬਠਿੰਡਾ ਪੁਲਿਸ ਕੋਲ ਸ਼ਿਕਾਇਤ ਦਿੱਤੀ ਅਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਉਸ ਨੇ ਐਸਐਸਪੀ ਨੂੰ ਮਿਲ ਕੇ ਮਾਮਲੇ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਐਸਐਸਪੀ ਨੇ ਸੀਆਈਏ ਸਟਾਫ ਨੂੰ ਮਾਮਲਾ ਸੌਂਪ ਦਿੱਤਾ ਸੀ। ਇਸ ਤੋਂ ਪਹਿਲਾਂ ਕਿ ਸੀਆਈਏ ਸਟਾਫ ਨਸ਼ਾ ਤਸਕਰਾਂ ਵਿਰੁੱਧ ਕੋਈ ਕਾਰਵਾਈ ਕਰਦਾ, ਨਸ਼ਾ ਤਸਕਰਾਂ ਨੇ ਬਾਹਰੋਂ ਬੰਦੇ ਬੁਲਾ ਕੇ ਸੈਲੂਨ ਅੰਦਰ ਦਾਖਲ ਹੋ ਕੇ ਹਮਲਾ ਕਰ ਦਿੱਤਾ। ਪੀੜਤ ਲੜਕੇ ਦੀ ਮਾਂ ਜਸਵਿੰਦਰ ਕੌਰ ਦਾ ਕਹਿਣਾ ਹੈ ਕਿ ਉਸਦੇ ਪੁੱਤਰ ਨੇ ਨਸ਼ਾ ਤਸਕਰਾਂ ਬਾਰੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ, ਜਿਸ ਕਾਰਨ 15 ਤੋਂ 20 ਲੋਕਾਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਉਹ ਪੁੱਤਰ ਦੀ ਦੁਕਾਨ ‘ਤੇ ਗਏ ਅਤੇ ਉਸਨੂੰ ਕੁੱਟਿਆ। ਜੇਕਰ ਕੋਈ ਨਸ਼ੇ ਦੀ ਸ਼ਿਕਾਇਤ ਕਰਨ ਵਾਲੇ ਵਿਅਕਤੀ ਨੂੰ ਕੁੱਟਦਾ ਹੈ, ਤਾਂ ਕੌਣ ਅੱਗੇ ਆਵੇਗਾ? ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਲੜਾਈ ਦਾ ਮਾਮਲਾ ਉਨ੍ਹਾਂ ਕੋਲ ਆਇਆ ਹੈ। ਲੜਕੇ ਦਾ ਇਲਾਜ ਕੀਤਾ ਜਾ ਰਿਹਾ ਹੈ। ਸਾਨੂੰ ਸਕੈਨ ਕਰਨਾ ਪਵੇਗਾ ਅਤੇ ਇਹ ਸਪੱਸ਼ਟ ਹੋ ਜਾਵੇਗਾ ਕਿ ਸੱਟ ਕਿੰਨੀ ਹੈ। ਉਧਰ ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਐ।