ਪੰਜਾਬ ਗੁਰਦਾਸਪੁਰ ਨਾਲ ਸਬੰਧਤ ਫੌਜੀ ਜਵਾਨ ਦੀ ਲੱਦਾਖ ਵਿਖੇ ਹੋਈ ਸ਼ਹੀਦੀ; ਪਹਾੜਾਂ ’ਚ ਹੋ ਰਹੀ ਲੈਂਡ ਸਲਾਡਿੰਗ ਕਾਰਨ ਵਾਪਰੇ ਹਾਦਸੇ ’ਚ ਗਈ ਜਾਨ; ਪਰਿਵਾਰ ’ਤੇ ਡਿੱਗਿਆ ਦੁੱਖਾਂ ਦਾ ਪਹਾੜ, ਪਿੰਡ ’ਚ ਸੋਗ ਦੀ ਲਹਿਰ By admin - July 31, 2025 0 3 Facebook Twitter Pinterest WhatsApp ਗੁਰਦਾਸਪੁਰ ਦੇ ਪਿੰਡ ਸ਼ਮਸ਼ੇਰਪੁਰ ਨਾਲ ਸਬੰਧਤ ਫੌਜੀ ਜਵਾਨ ਦਲਜੀਤ ਸਿੰਘ ਦੀ ਲੱਦਾਖ ਵਿਖੇ ਸ਼ਹੀਦ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਸਿਪਾਹੀ ਦਲਜੀਤ ਸਿੰਘ ਲੱਦਾਖ ਵਿਖੇ ਤੈਨਾਤ ਸੀ, ਜਿੱਥੇ ਲੱਦਾਖ ਦੇ ਚਾਰਬਾਗ਼ ਇਲਾਕੇ ਵਿੱਚ ਹੋਈ ਲੈਂਡ ਸਲਾਡਿੰਗ ਦੌਰਾਨ ਇਕ ਕਰਨਲ ਤੇ ਸਿਪਾਹੀ ਦੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਜ਼ਖਮੀ ਹੋ ਗਏ। ਸ਼ਹੀਦ ਹੋਣ ਵਾਲਿਆਂ ਵਿਚ ਸਿਪਾਹੀ ਦਲਜੀਤ ਸਿੰਘ ਵੀ ਸ਼ਾਮਲ ਐ। ਹਾਦਸੇ ਦੀ ਖਬਰ ਪਿੰਡ ਪਹੁੰਚਣ ਤੋਂ ਬਾਅਦ ਪਰਿਵਾਰ ਤੇ ਇਲਾਕੇ ਅੰਦਰ ਸੋਗ ਦੀ ਲਹਿਰ ਐ। ਜਾਣਕਾਰੀ ਅਨੁਸਾਰ ਦਲਜੀਤ ਸਿੰਘ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਅਤੇ ਪਰਿਵਾਰ ਵਿੱਚ ਉਹਨਾਂ ਦਾ ਇੱਕ ਵੱਡਾ ਭਰਾ ਅਤੇ ਦੋ ਵੱਡੀਆਂ ਭੈਣਾਂ ਵੀ ਹਨ। ਦਲਜੀਤ ਸਿੰਘ ਸਭ ਤੋਂ ਛੋਟੇ ਸਨ ਤੇ ਉਹਨਾਂ ਦੇ ਵਿਆਹ ਨਹੀਂ ਹੋਇਆ ਸੀ। ਕਰੀਬ 9 ਸਾਲ ਦੀ ਨੌਕਰੀ ਤੋਂ ਬਾਅਦ ਘਰ ਬਣਾਉਣ ਦੀ ਤਿਆਰੀ ਵਿੱਚ ਸਨ ਤੇ ਘਰ ਬਣਾਉਣ ਲਈ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਸਨ ਪਰ ਦਲਜੀਤ ਸਿੰਘ ਦਾ ਸੁਪਨਾ ਅੱਧ ਵਿਚਕਾਰ ਹੀ ਰਹਿ ਗਿਆ ਹੈ। ਉਹਨਾਂ ਦੀ ਸ਼ਹਾਦਤ ਕਾਰਨ ਉਹਨਾਂ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਕੇ ਡਿੱਗ ਪਿਆ ਹੈ। ਦਲਜੀਤ ਸਿੰਘ ਦਾ ਵੱਡਾ ਭਰਾ ਪ੍ਰਾਈਵੇਟ ਨੌਕਰੀ ਕਰ ਰਿਹਾ ਐ, ਜਿਸ ਨਾਲ ਪਰਿਵਾਰ ਦਾ ਗੁਜਾਰਾ ਮੁਸ਼ਕਲ ਹੋ ਗਿਆ ਐ। ਪਿੰਡ ਵਾਸੀਆਂ ਨੇ ਸਰਕਾਰ ਤੋਂ ਸ਼ਹੀਦ ਦਲਜੀਤ ਸਿੰਘ ਦੇ ਵੱਡੇ ਭਰਾ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਐ ਤਾਂ ਜੋ ਉਹਨਾਂ ਦਾ ਪਰਿਵਾਰ ਮੁੜ ਤੋਂ ਸਹੀ ਢੰਗ ਨਾਲ ਗੁਜਰ ਬਸਰ ਕਰ ਸਕੇ।