Uncategorized ਮੋਗਾ ਪੁਲਿਸ ਨੇ ਖੋਹ ਦੇ ਸਮਾਨ ਸਮੇਤ ਮੁਲਜ਼ਮ ਗ੍ਰਿਫ਼ਤਾਰ/ ਬੀਤੀ 28 ਤਰੀਕ ਨੂੰ ਔਰਤ ਤੋਂ ਬੈਗ ਖੋਹ ਕੇ ਹੋਇਆ ਸੀ ਫਰਾਰ/ ਪੁਲਿਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਬਰਾਮਦ ਕੀਤਾ ਖੋਹਸ਼ੁਦਾ ਸਾਮਾਨ By admin - April 13, 2025 0 6 Facebook Twitter Pinterest WhatsApp ਮੋਗਾ ਪੁਲਿਸ ਨੇ ਔਰਤ ਤੋਂ ਬੈਗ ਖੋਹ ਕੇ ਭੱਜੇ ਝਪਟਮਾਰ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਫੜੇ ਗਏ ਮੁਲਜਮ ਦੀ ਪਛਾਣ ਚਿਮਨ ਸਿੰਘ ਉਰਫ ਚੀਮਾ ਪੁੱਤਰ ਸਰਦਾ ਸਿੰਘ ਵਾਸੀ ਖਾਨੇ ਕਾ ਅਗਵਾੜ ਪੁਰਾਣਾ ਮੋਗਾ ਵਜੋਂ ਹੋਈ ਐ। ਪੁਲਿਸ ਨੇ ਮੁਜਲਮ ਕੋਲੋਂ ਖੋਹ ਕੀਤੇ ਸੋਨੇ ਦੇ ਗਹਿਣੇ ਅਤੇ ਮੋਬਾਇਲ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਬੀਤੀ 28 ਮਾਰਚ ਨੂੰ ਇਕ ਮਹਿਲਾ ਸਥਾਨਕ ਅਕਾਲਸਰ ਰੋਡ ਤੋਂ ਕੈਂਪ ਕੱਪੜਾ ਮਾਰਕੀਟ ਚੋਂ ਖਰੀਦਦਾਰੀ ਕਰਕੇ ਘਰ ਵਾਪਸ ਪਰਤ ਰਹੀ ਕਿ ਰਸਤੇ ਵਿਚ ਅਣਪਛਾਤਾ ਮੋਟਰਸਾਈਕਲ ਸਵਾਰ ਉਸ ਤੋਂ ਬੈਗ ਖੋਹ ਕੇ ਫਰਾਰ ਹੋ ਗਿਆ ਸੀ। ਖੋਹ ਕੀਤੇ ਬੇਗ ਵਿਚ ਨਗਦੀ ਤੋਂ ਇਲਾਵਾ ਸੋਨੇ ਦੇ ਗਹਿਣੇ ਅਤੇ ਦੋ ਫੋਨ ਪਏ ਸੀ। ਲੁੱਟ ਦੀ ਇਹ ਘਟਨਾ ਗਲੀ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਸੀ। ਇਸ ਦੌਰਾਨ ਕੁੱਝ ਲੋਕਾਂ ਨੇ ਮੁਲਜਮ ਦਾ ਪਿੱਛਾ ਵੀ ਕੀਤਾ ਪਰ ਉਹ ਭੱਜਣ ਵਿਚ ਸਫਲ ਹੋ ਗਿਆ ਸੀ। ਥਾਣਾ ਸਿਟੀ ਪੁਲਿਸ ਨੇ ਮੁਲਜਮ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤਾ। ਪੁਲਿਸ ਨੇ ਮੁਲਜਮ ਨੂੰ ਟਰੇਸ ਕਰ ਕੇ ਗ੍ਰਿਫਤਾਰ ਕਰਨ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।