ਫਿਰੋਜ਼ਪੁਰ ਦੇ ਪਿੰਡ ਵੱਲੀਆ ਵਿਖੇ ਨਸ਼ਈ ਨੌਜਵਾਨਾਂ ਵੱਲੋਂ ਇਕ ਬਜ਼ੁਰਗ ਨੂੰ ਜ਼ਖਮੀ ਕਰ ਕੇ ਮੋਬਾਈਲ ਤੇ ਮੋਟਰ ਸਾਈਕਲ ਖੋਹਣ ਦੀ ਖਬਰ ਸਾਹਮਣੇ ਆਈ ਐ। ਘਟਨਾ ਵਿਚ ਬਜੁਰਗ ਦੀ ਲੱਤ ਟੁੱਟ ਗਈ ਐ, ਜਿਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ।
ਜਾਣਕਾਰੀ ਅਨੁਸਾਰ ਦਰਬਾਰਾ ਸਿੰਘ ਨਾਮ ਦੇ ਨੌਜਵਾਨ ਮੋਟਰ ਸਾਈਕਲ ਪਿੰਡ ਵੱਲ ਨੂੰ ਆ ਰਿਹਾ ਸੀ ਕਿ ਰਸਤੇ ਵਿਚ ਦੋ ਮੋਟਰ ਸਾਇਕਲਾਂ ਤੇ ਸਵਾਰ ਨਸ਼ਈ ਨੌਜਵਾਨਾਂ ਨੇ ਉਸ ਦੇ ਮੋਟਰ ਸਾਈਕਲ ਨੂੰ ਟੱਕਰ ਮਾਰ ਕੇ ਥੱਲੇ ਸੁੱਟ ਦਿੱਤਾ ਅਤੇ ਉਸ ਦਾ ਮੋਬਾਇਲ ਤੇ ਮੋਟਰ ਸਾਈਕਲ ਖੋਹ ਕੇ ਫਰਾਰ ਹੋ ਗਏ। ਲੋਕਾਂ ਦੇ ਇਕੱਠਾ ਹੋਣ ਬਾਅਦ ਹਮਲਾਵਰ ਆਪਣਾ ਇਕ ਮੋਟਰ ਸਾਇਕਲ ਮੌਕੇ ਤੇ ਛੱਡ ਗਏ। ਸਥਾਨਕ ਵਾਸੀਆਂ ਦੇ ਦੱਸਣ ਮੁਤਾਬਕ ਇਲਾਕੇ ਅੰਦਰ ਨਸ਼ੇ ਸ਼ਰੇਆਮ ਵਿੱਕ ਰਹੇ ਨੇ, ਜਿਸ ਕਾਰਨ ਨਸ਼ਈ ਕਿਸਮ ਦੇ ਨੌਜਵਾਨਾਂ ਵੱਲੋਂ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਐ।
ਇਸੇ ਦੌਰਾਨ ਲੋਕਾਂ ਨੇ ਮੀਡੀਆ ਨੂੰ ਨਸ਼ਈਆਂ ਦੇ ਅੱਡੇ ਵੀ ਦਿਖਾਏ, ਜਿੱਥੇ ਲਾਇਟਰ, ਪੰਨੀਆਂ ਤੇ ਹੋਰ ਰਹਿੰਦ-ਖੂੰਹਦ ਪਈ ਸੀ। ਇਸੇ ਦੌਰਾਨ ਲੋਕਾਂ ਨੇ ਮੌਕੇ ਤੇ ਦੋ ਨੌਜਵਾਨਾਂ ਨੂੰ ਕਾਬੂ ਵੀ ਕੀਤਾ, ਜਿਨ੍ਹਾਂ ਨੇ ਨਸ਼ੇ ਸ਼ਰੇਆਮ ਵਿੱਕਣ ਤੇ ਖੁਦ ਖਰੀਦਣ ਦਾ ਇਕਸਾਫ ਵੀ ਕੀਤਾ। ਸਥਾਨਕ ਵਾਸੀਆਂ ਨੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਨਸ਼ਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ।