ਗੁਰੂ ਨਗਰੀ ਅੰਮ੍ਰਿਤਸਰ ਵਿਖੇ ਸਾਵਨ ਮਹੀਨੇ ਦੀ ਭਰਵੀਂ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਐ ਉੱਥੇ ਹੀ ਗਲੀਆਂ-ਬਜ਼ਾਰਾਂ ਵਿਚ ਇਕੱਠਾ ਹੋਏ ਪਾਣੀ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ। ਖਾਸ ਕਰ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵੱਲ ਨੂੰ ਜਾਂਦੇ ਰਸਤਿਆਂ ਉਤੇ ਜਮ੍ਹਾਂ ਹੋਏ ਪਾਣੀ ਕਾਰਨ ਸੰਗਤ ਪ੍ਰੇਸ਼ਾਨ ਹੁੰਦੀ ਦਿਖਾਈ ਦਿੱਤੀ। ਹਾਲਤ ਇਹ ਐ ਕਿ ਸ਼ਰਧਾਲੂਆਂ ਨੂੰ ਰਸਤੇ ਵਿਚ ਖੜ੍ਹੇ ਗੰਦੇ ਪਾਣੀ ਵਿਚੋਂ ਦੀ ਹੋ ਕੇ ਗੁਰੂ ਘਰਾਂ ਵੱਲ ਜਾਣਾ ਪੈ ਰਿਹਾ ਐ। ਕੁੱਝ ਸ਼ਰਧਾਲੂ ਦੁਕਾਨਾਂ ਅੱਗੋਂ ਦੀ ਹੋ ਕੇ ਲੰਘ ਰਹੇ ਸਨ। ਇਸ ਮੀਂਹ ਨੇ ਨਗਰ ਨਿਗਮ ਤੇ ਬਰਸਾਤੀ ਪਾਣੀ ਦੇ ਕੀਤੇ ਪ੍ਰਬੰਧਾਂ ਦੀ ਵੀ ਪੋਲ ਖੋਲ ਦਿੱਤੀ ਐ।